ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਲਈ Phone scam ਬਾਰੇ ਜ਼ਰੂਰੀ ਚੇਤਾਵਨੀ !
ਵਿਦੇਸ਼ਾਂ ‘ਚ Punjabi ਲੋਕਾਂ ਲਈ Phone scam ਚੇਤਾਵਨੀ !
ਵਿਦੇਸ਼ਾਂ ‘ਚ ਵੱਸਦੇ ਪੰਜਾਬੀ, ਖਾਸ ਕਰਕੇ ਜਰਮਨੀ ਅਤੇ ਯੂਰਪ ਵਿੱਚ ਰਹਿੰਦੇ ਭਾਈਚਾਰੇ ਨੂੰ ਇਕ ਖ਼ਤਰਨਾਕ Phone scam ਤੋਂ ਸੂਚੇਤ ਰਹਿਣ ਦੀ ਸਖ਼ਤ ਲੋੜ ਹੈ। ਹਾਲ ਹੀ ਵਿੱਚ ਕਈ ਲੋਕਾਂ ਕੋਲ ਅਜਿਹੀਆਂ ਕਾਲਾਂ ਆ ਰਹੀਆਂ ਹਨ ਜੋ ਇਕ ਸੁਚੱਜੀ ਢੰਗ ਨਾਲ ਬਣਾਈ ਗਈ ਠੱਗੀ ਦਾ ਹਿੱਸਾ ਹਨ।
ਇਸ Phone scam ਵਿੱਚ ਕਾਲ ਕਰਨ ਵਾਲੇ ਪਹਿਲਾਂ ਤੁਹਾਡੇ ਨਾਲ ਗੱਲ ਸ਼ੁਰੂ ਕਰਦੇ ਹਨ ਕਿ ਤੁਹਾਡੇ ਨਾਮ ‘ਤੇ ਪੰਜਾਬ ਵਿੱਚ ਕੋਈ ਮੋਬਾਇਲ ਨੰਬਰ ਲਿਆ ਗਿਆ ਹੈ, ਜਿਸ ਦੀ ਤੁਹਾਨੂੰ ਜਾਣਕਾਰੀ ਨਹੀਂ। ਉਹ ਆਪਣੇ ਆਪ ਨੂੰ ਕੌਂਸਲੇਟ ਦੇ ਅਧਿਕਾਰੀ ਦੱਸਦੇ ਹਨ ਅਤੇ ਬਾਅਦ ਵਿੱਚ ਕਾਲ ਵਿੱਚ CBI, ਦਿੱਲੀ ਪੁਲਿਸ ਜਾਂ ਹੋਰ ਕਾਨੂੰਨੀ ਏਜੰਸੀਆਂ ਦੇ ਨਾਂ ‘ਤੇ ਲੋਕ ਸ਼ਾਮਲ ਕਰ ਲੈਂਦੇ ਹਨ।
ਇਹ ਠੱਗ ਦਾਅਵਾ ਕਰਦੇ ਹਨ ਕਿ ਤੁਹਾਡੇ ਨਾਂ ‘ਤੇ ਲਏ ਨੰਬਰ ਨੂੰ ਡਰੱਗ ਮਾਫ਼ੀਆ, ਸਮਗਲਰ, ਗੈਂਗਸਟਰ ਜਾਂ ਹੋਰ ਗੈਰਕਾਨੂੰਨੀ ਗਤੀਵਿਧੀਆਂ ਲਈ ਵਰਤਿਆ ਗਿਆ ਹੈ। ਇਸ Phone scam ਨੂੰ ਹੋਰ ਭਰੋਸੇਯੋਗ ਬਣਾਉਣ ਲਈ ਉਹ ਹਮਦਰਦੀ ਦਿਖਾਉਂਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ।
ਗੱਲਬਾਤ ਦੇ ਦੌਰਾਨ ਇਹ ਲੋਕ ਤੁਹਾਡੇ ਕੋਲੋਂ ਨਿੱਜੀ ਜਾਣਕਾਰੀ ਹਾਸਲ ਕਰ ਲੈਂਦੇ ਹਨ ਅਤੇ ਆਖ਼ਰਕਾਰ ਪੈਸਿਆਂ ਦੇ ਲੈਣ-ਦੇਣ ‘ਤੇ ਗੱਲ ਲਿਆਉਂਦੇ ਹਨ। ਯਾਦ ਰੱਖੋ, ਇਹ ਪੂਰਾ Phone scam ਇੱਕ ਸੁਚੱਜੇ ਢੰਗ ਨਾਲ ਕੰਮ ਕਰਨ ਵਾਲੇ ਲੁਟੇਰਿਆਂ ਦਾ ਗਰੁੱਪ ਚਲਾ ਰਿਹਾ ਹੈ।
ਇਹ ਲੋਕ ਅਕਸਰ ਬਿਨਾਂ ਨੰਬਰ ਵਾਲੀਆਂ ਕਾਲਾਂ ਕਰਦੇ ਹਨ ਅਤੇ ਹਮਬਰਗ ਕੌਂਸਲੇਟ ਦੇ ਨਾਂ ‘ਤੇ ਜਾਅਲੀ ਚਿੱਠੀਆਂ ਵੀ ਭੇਜਦੇ ਹਨ, ਜਿਨ੍ਹਾਂ ‘ਤੇ ਨਾ ਕੋਈ ਪਤਾ, ਨਾ ਫ਼ੋਨ ਨੰਬਰ, ਨਾ ਈਮੇਲ ਅਤੇ ਨਾ ਹੀ ਬੈਂਕ ਅਕਾਉਂਟ ਦਰਜ ਹੁੰਦਾ ਹੈ—ਜੋ ਕਿ ਇੱਕ ਅਸਲੀ ਲੈਟਰਹੈੱਡ ‘ਤੇ ਹੋਣਾ ਲਾਜ਼ਮੀ ਹੁੰਦਾ ਹੈ।
ਇਸ ਤਰ੍ਹਾਂ ਦੇ Phone scam ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ। ਕਿਸੇ ਵੀ ਅਜਿਹੀ ਕਾਲ ‘ਤੇ ਨਿੱਜੀ ਜਾਣਕਾਰੀ ਜਾਂ ਪੈਸੇ ਸਾਂਝੇ ਨਾ ਕਰੋ ਅਤੇ ਤੁਰੰਤ ਕਾਲ ਕੱਟ ਦਿਓ। ਸੂਚੇਤ ਰਹੋ ਅਤੇ ਹੋਰ ਪੰਜਾਬੀਆਂ ਨਾਲ ਇਹ ਜਾਣਕਾਰੀ ਸਾਂਝੀ ਕਰੋ।
