Mark Carney Davos ਭਾਸ਼ਣ ਨੂੰ “ਆਜ਼ਾਦ ਲੋਕਾਂ ਦਾ ਮੈਨੀਫੈਸਟੋ” ਕਿਹਾ ਗਿਆ |
Mark Carney Davos ਭਾਸ਼ਣ ਨੂੰ ਮਿਲੀ ਦੁਨੀਆ ਭਰ ‘ਚ ਸ਼ਲਾਘਾ |
World Economic Forum, Davos ਵਿੱਚ ਪ੍ਰਧਾਨ ਮੰਤਰੀ Mark Carney Davos ਭਾਸ਼ਣ ਨੇ ਵਿਸ਼ਵ ਪੱਧਰ ‘ਤੇ ਵੱਡੀ ਚਰਚਾ ਛੇੜ ਦਿੱਤੀ ਹੈ। Mark-Carney Davos ਵਿਚ ਦਿੱਤੇ ਗਏ ਆਪਣੇ ਸੰਬੋਧਨ ਦੌਰਾਨ ਕਿਸੇ ਦੇਸ਼ ਦਾ ਨਾਮ ਨਾ ਲੈਂਦੇ ਹੋਏ ਲੋਕਤੰਤਰਿਕ ਮੁੱਲਾਂ ਦੀ ਮਜ਼ਬੂਤ ਵਕਾਲਤ ਕੀਤੀ।
ਅੰਤਰਰਾਸ਼ਟਰੀ ਨੇਤਾਵਾਂ ਅਤੇ ਵਿਸ਼ਲੇਸ਼ਕਾਂ ਨੇ Mark-Carney Davos ਭਾਸ਼ਣ ਨੂੰ ਬਦਲਦੇ ਵਿਸ਼ਵ ਕ੍ਰਮ ਵਿੱਚ ਇੱਕ ਅਹਿਮ ਮੋੜ ਕਿਹਾ। ਕਈ ਯੂਰਪੀ ਨੇਤਾਵਾਂ ਨੇ ਇਸਨੂੰ “ਆਜ਼ਾਦ ਲੋਕਾਂ ਦਾ ਮੈਨੀਫੈਸਟੋ” ਕਰਾਰ ਦਿੱਤਾ।
ਫਿਨਲੈਂਡ ਦੇ ਰਾਸ਼ਟਰਪਤੀ ਤੋਂ ਲੈ ਕੇ ਐਸਟੋਨੀਆ ਦੇ ਸੰਸਦ ਮੈਂਬਰਾਂ ਤੱਕ, ਸਭ ਨੇ Mark-Carney Davos ਵਿਚ ਕਹੇ ਸ਼ਬਦਾਂ ਨੂੰ ਸਾਫ਼, ਹੌਂਸਲੇ ਵਾਲੀ ਅਤੇ ਹਕੀਕਤਪੂਰਨ ਸੋਚ ਦਾ ਪ੍ਰਤੀਕ ਦੱਸਿਆ।
ਹਾਲਾਂਕਿ ਕੁਝ ਸਾਬਕਾ ਡਿਪਲੋਮੈਟਾਂ ਨੇ Mark Carney Davos ਭਾਸ਼ਣ ਦੇ ਕੁਝ ਹਿੱਸਿਆਂ ‘ਤੇ ਸਾਵਧਾਨੀ ਜਤਾਈ, ਪਰ ਵਿਸ਼ਵ ਪੱਧਰ ‘ਤੇ ਇਹ ਭਾਸ਼ਣ ਕੈਨੇਡਾ ਦੀ ਨਵੀਂ ਗਲੋਬਲ ਦਿਸ਼ਾ ਵਜੋਂ ਵੇਖਿਆ ਜਾ ਰਿਹਾ ਹੈ।