ਸੋਨਾ ਪਹਿਲੀ ਵਾਰ $5,000 ਤੋਂ ਪਾਰ, ਇਤਿਹਾਸਕ ਰੈਲੀ ਜਾਰੀ |
Gold price $5,000 ਤੋਂ ਪਾਰ, ਨਵਾਂ ਇਤਿਹਾਸਕ ਰਿਕਾਰਡ !
ਦੁਨੀਆ ਭਰ ਵਿੱਚ gold price ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਸੋਨੇ ਦੀ ਕੀਮਤ ਪਹਿਲੀ ਵਾਰ $5,000 (£3,659) ਪ੍ਰਤੀ ਔਂਸ ਤੋਂ ਉੱਪਰ ਚਲੀ ਗਈ ਹੈ, ਜਿਸ ਨਾਲ 2025 ਦੌਰਾਨ ਚੱਲ ਰਹੀ ਇਤਿਹਾਸਕ ਤੇਜ਼ੀ ਹੋਰ ਮਜ਼ਬੂਤ ਹੋ ਗਈ। ਪਿਛਲੇ ਸਾਲ ਹੀ ਸੋਨੇ ਦੀ ਕੀਮਤ ਵਿੱਚ 60 ਫ਼ੀਸਦੀ ਤੋਂ ਵੱਧ ਦਾ ਉਛਾਲ ਆਇਆ ਸੀ।
ਅਮਰੀਕਾ ਅਤੇ NATO ਵਿਚਕਾਰ ਗ੍ਰੀਨਲੈਂਡ ਨੂੰ ਲੈ ਕੇ ਤਣਾਅ, ਯੂਕਰੇਨ ਅਤੇ ਗਾਜ਼ਾ ਵਿੱਚ ਜੰਗ, ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਵਪਾਰ ਨੀਤੀ ਨੇ ਵਿੱਤੀ ਅਤੇ ਭੂ-ਰਾਜਨੀਤਕ ਅਣਸ਼ਚਿਤਤਾ ਨੂੰ ਹੋਰ ਵਧਾ ਦਿੱਤਾ ਹੈ। ਇਸ ਅਣਸ਼ਚਿਤਤਾ ਨੇ gold price ਨੂੰ ਹੋਰ ਉਚਾਈਆਂ ਵੱਲ ਧੱਕਿਆ ਹੈ।
ਟਰੰਪ ਵੱਲੋਂ ਕੈਨੇਡਾ ਨੂੰ ਚੀਨ ਨਾਲ ਵਪਾਰਕ ਸਮਝੌਤਾ ਕਰਨ ‘ਤੇ 100 ਫ਼ੀਸਦੀ ਟੈਰਿਫ਼ ਲਗਾਉਣ ਦੀ ਧਮਕੀ ਨੇ ਵੀ ਮਾਰਕੀਟਾਂ ਨੂੰ ਹਿਲਾ ਦਿੱਤਾ। ਐਸੇ ਹਾਲਾਤਾਂ ਵਿੱਚ ਨਿਵੇਸ਼ਕ ਸੋਨੇ ਵਰਗੀਆਂ “safe-haven” ਸੰਪਤੀਆਂ ਵੱਲ ਰੁਝਾਨ ਕਰਦੇ ਹਨ।
ਚਾਂਦੀ ਦੀ ਕੀਮਤ ਵੀ ਪਹਿਲੀ ਵਾਰ $100 ਪ੍ਰਤੀ ਔਂਸ ਤੋਂ ਉੱਪਰ ਚਲੀ ਗਈ ਹੈ, ਜੋ ਪਿਛਲੇ ਸਾਲ ਲਗਭਗ 150 ਫ਼ੀਸਦੀ ਵਧੀ ਸੀ। ਮਾਹਿਰਾਂ ਮੁਤਾਬਕ, ਮਹਿੰਗਾਈ, ਕਮਜ਼ੋਰ ਅਮਰੀਕੀ ਡਾਲਰ, ਕੇਂਦਰੀ ਬੈਂਕਾਂ ਵੱਲੋਂ ਵੱਡੀ ਮਾਤਰਾ ਵਿੱਚ ਖਰੀਦ ਅਤੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਸੰਭਾਵਿਤ ਕਟੌਤੀ ਨੇ gold price ਨੂੰ ਮਜ਼ਬੂਤ ਕੀਤਾ ਹੈ।
ਵਰਲਡ ਗੋਲਡ ਕੌਂਸਲ ਦੇ ਅਨੁਸਾਰ, ਅਜੇ ਤੱਕ ਲਗਭਗ 216,265 ਟਨ ਸੋਨਾ ਹੀ ਧਰਤੀ ਤੋਂ ਕੱਢਿਆ ਗਿਆ ਹੈ, ਜੋ ਸਿਰਫ਼ ਤਿੰਨ ਤੋਂ ਚਾਰ ਓਲੰਪਿਕ ਆਕਾਰ ਦੇ ਤਲਾਬਾਂ ਨੂੰ ਭਰ ਸਕਦਾ ਹੈ। ਇਸ ਦੀ ਕਮੀ ਵੀ gold price ਨੂੰ ਲੰਬੇ ਸਮੇਂ ਲਈ ਸਹਾਰਾ ਦਿੰਦੀ ਹੈ।
ਨਿਕੋਲਸ ਫ੍ਰੈਪਲ (ABC Refinery) ਕਹਿੰਦੇ ਹਨ ਕਿ ਸੋਨਾ ਕਿਸੇ ਸਰਕਾਰ ਜਾਂ ਕੰਪਨੀ ਦੇ ਕਰਜ਼ੇ ਨਾਲ ਨਹੀਂ ਜੁੜਿਆ ਹੁੰਦਾ, ਇਸ ਲਈ ਅਣਸ਼ਚਿਤ ਦੁਨੀਆ ਵਿੱਚ ਇਹ ਇੱਕ ਮਜ਼ਬੂਤ ਵਿਕਲਪ ਹੈ।
ਭਾਵੇਂ ਮਾਹਿਰਾਂ ਦਾ ਮੰਨਣਾ ਹੈ ਕਿ ਖ਼ਬਰਾਂ ਦੇ ਅਧਾਰ ‘ਤੇ ਚੱਲ ਰਹੀ ਮਾਰਕੀਟ ਵਿੱਚ ਉਤਾਰ-ਚੜ੍ਹਾਵ ਆ ਸਕਦਾ ਹੈ, ਪਰ ਇਸ ਸਮੇਂ gold price ਵਿੱਚ ਮਜ਼ਬੂਤੀ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।