ਡੋਨਾਲਡ ਟਰੰਪ ਦੀਆਂ ਧਮਕੀਆਂ ’ਤੇ ਮਾਰਕ ਕਾਰਨੀ ਬੇਪਰਵਾਹ, ਕਹਿੰਦੇ– “ਮੈਂ ਸੰਭਾਲ ਲੈਂਦਾ ਹਾਂ” |
Mark Carney: ਟਰੰਪ ਦੀਆਂ ਧਮਕੀਆਂ ਨੂੰ ਪ੍ਰਧਾਨ ਮੰਤਰੀ ਨੇ ਕੀਤਾ ਨਜ਼ਰਅੰਦਾਜ਼ |
ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੀਆਂ ਤੌਹੀਨ ਭਰੀਆਂ ਟਿੱਪਣੀਆਂ ਅਤੇ 100 ਫੀਸਦੀ ਟੈਰਿਫ ਦੀ ਧਮਕੀ ਨੂੰ ਸਿਰਫ਼ ਗੱਲਬਾਤ ਦੀ ਰਣਨੀਤੀ ਕਰਾਰ ਦਿੰਦਿਆਂ ਕਿਹਾ ਕਿ ਉਹ ਇਸਨੂੰ ਆਸਾਨੀ ਨਾਲ ਸੰਭਾਲ ਸਕਦੇ ਹਨ।
ਓਟਾਵਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ Mark-Carney ਨੇ ਕਿਹਾ ਕਿ ਟਰੰਪ ਵੱਲੋਂ ਉਨ੍ਹਾਂ ਨੂੰ “ਗਵਰਨਰ” ਕਹਿਣ ਨਾਲ ਉਹਨਾਂ ਨੂੰ ਕੋਈ ਨਾਰਾਜ਼ਗੀ ਨਹੀਂ। “ਇਸ ਅਹੁਦੇ ’ਤੇ ਰਹਿੰਦੇ ਹੋਏ ਤੁਹਾਨੂੰ ਕਈ ਤਰ੍ਹਾਂ ਦੇ ਨਾਂ ਸੁਣਨੂੰ ਪੈਂਦੇ ਹਨ, ਮੈਂ ਇਹ ਸਭ ਸੰਭਾਲ ਸਕਦਾ ਹਾਂ,” ਉਨ੍ਹਾਂ ਕਿਹਾ।
ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਧਮਕੀ ਦਿੱਤੀ ਸੀ ਕਿ ਜੇ ਕੈਨੇਡਾ ਚੀਨ ਨਾਲ ਕੋਈ ਵਪਾਰਕ ਸੌਦਾ ਕਰਦਾ ਹੈ ਤਾਂ 100 ਫੀਸਦੀ ਟੈਰਿਫ ਲਗਾਇਆ ਜਾਵੇਗਾ। ਇਸ ’ਤੇ Mark-Carney ਨੇ ਸਾਫ਼ ਕੀਤਾ ਕਿ ਕੈਨੇਡਾ ਨਾ ਤਾਂ ਚੀਨ ਨਾਲ ਮੁਕੰਮਲ ਫ੍ਰੀ ਟਰੇਡ ਡੀਲ ਕਰ ਰਿਹਾ ਹੈ ਅਤੇ ਨਾ ਹੀ ਅਜਿਹਾ ਕੋਈ ਇਰਾਦਾ ਹੈ।
ਹਾਲਾਂਕਿ Mark-Carney ਨੇ NATO ਫੌਜਾਂ ਬਾਰੇ ਟਰੰਪ ਦੀ ਟਿੱਪਣੀ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਕੈਨੇਡਾ ਦੇ 40 ਹਜ਼ਾਰ ਤੋਂ ਵੱਧ ਸੈਨੀਕਾਂ ਨੇ ਸੇਵਾ ਨਿਭਾਈ ਅਤੇ 158 ਸੈਨੀਕਾਂ ਨੇ ਆਪਣੀ ਜਾਨ ਕੁਰਬਾਨ ਕੀਤੀ। “ਸਾਡੇ ਸੈਨੀਕਾਂ ਦੀ ਕੁਰਬਾਨੀ ਦਾ ਆਦਰ ਹੋਣਾ ਚਾਹੀਦਾ ਹੈ,” ਉਨ੍ਹਾਂ ਕਿਹਾ।
Mark-Carney ਨੇ ਦੋਹਰਾਇਆ ਕਿ NATO ਆਰਕਟਿਕ ਖੇਤਰ ਦੀ ਸੁਰੱਖਿਆ ਲਈ ਸਮਰੱਥ ਹੈ ਅਤੇ ਕੈਨੇਡਾ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਰਹੇਗਾ। ਹਾਲਾਂਕਿ ਉਨ੍ਹਾਂ ਨੇ ਗ੍ਰੀਨਲੈਂਡ ਵਿੱਚ ਫੌਜ ਭੇਜਣ ਸਬੰਧੀ ਸਿੱਧਾ ਜਵਾਬ ਦੇਣ ਤੋਂ ਬਚਾਅ ਕੀਤਾ।
ਚੀਨ ਨਾਲ EV ਟੈਰਿਫ ਘਟਾਉਣ ਵਾਲੇ ਸੌਦੇ ਬਾਰੇ ਵੀ Mark-Carney ਨੇ ਕਿਹਾ ਕਿ ਇਹ ਬਹੁਤ ਹੀ ਸੀਮਿਤ ਅਤੇ ਖਾਸ ਖੇਤਰਾਂ ਤੱਕ ਸੀਮਿਤ ਹੈ, ਜਿਸਦਾ ਮਕਸਦ ਸਿਰਫ਼ ਟਰੇਡ ਤਣਾਅ ਘਟਾਉਣਾ ਹੈ।
ਅੰਤ ਵਿੱਚ Mark Carney ਨੇ ਕਿਹਾ ਕਿ ਅਮਰੀਕਾ ਦੀ ਨਵੀਂ ਟਰੇਡ ਨੀਤੀ ਨੇ ਕੈਨੇਡਾ ਨੂੰ ਆਪਣੇ ਵਪਾਰਕ ਸਾਥੀਆਂ ਨੂੰ ਵਿਭਿੰਨ ਬਣਾਉਣ ਲਈ ਮਜਬੂਰ ਕੀਤਾ ਹੈ ਅਤੇ ਦੇਸ਼ ਆਪਣੇ ਹਿੱਤਾਂ ਦੀ ਪੂਰੀ ਰੱਖਿਆ ਕਰੇਗਾ।