Trump ਵੱਲੋਂ Tariff ਧਮਕੀਆਂ ਦੇ ਬਾਵਜੂਦ Bank of Canada ਵਿਆਜ ਦਰਾਂ ਕਾਇਮ ਰੱਖ ਸਕਦਾ ਹੈ |
Trump Tariff ਧਮਕੀਆਂ ਵਿਚ Bank of Canada ਰੇਟ ਹੋਲਡ |
Trump Tariff ਧਮਕੀਆਂ ਅਤੇ ਅਨਿਸ਼ਚਿਤ ਆਰਥਿਕ ਹਾਲਾਤਾਂ ਦੇ ਬਾਵਜੂਦ Bank of Canada ਵੱਲੋਂ ਬੁੱਧਵਾਰ ਨੂੰ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਾ ਕਰਨ ਦੀ ਪੂਰੀ ਸੰਭਾਵਨਾ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ Bank of Canada ਆਪਣੀ ਮੁੱਖ ਨੀਤੀ ਦਰ 2.25 ਫੀਸਦੀ ’ਤੇ ਕਾਇਮ ਰੱਖੇਗਾ।
ਮਾਹਿਰਾਂ ਅਨੁਸਾਰ, ਜੇ ਆਰਥਿਕ ਵਿਕਾਸ ਅਤੇ ਮਹਿੰਗਾਈ ਮੌਜੂਦਾ ਅੰਦਾਜ਼ਿਆਂ ਅਨੁਸਾਰ ਹੀ ਰਹੇ, ਤਾਂ Bank-of-Canada ਇਸ ਸਾਲ ਵਿਆਜ ਦਰਾਂ ਵਿੱਚ ਹੋਰ ਕਟੌਤੀ ਕਰਨ ਦੇ ਮੂਡ ਵਿੱਚ ਨਹੀਂ ਹੈ। ਹਾਲਾਂਕਿ ਕੁਝ ਵਿਸ਼ਲੇਸ਼ਕ ਕਹਿ ਰਹੇ ਹਨ ਕਿ ਅਨਿਸ਼ਚਿਤ ਹਾਲਾਤਾਂ ਵਿਚ ਕੇਂਦਰੀ ਬੈਂਕ ਦਾ ਰਵੱਈਆ ਕੁਝ ਜ਼ਿਆਦਾ ਹੀ ਪੱਕਾ ਲੱਗ ਰਿਹਾ ਹੈ।
Trump ਵੱਲੋਂ ਕੈਨੇਡਾ ’ਤੇ 100 ਫੀਸਦੀ Tariff ਲਗਾਉਣ ਦੀ ਧਮਕੀ ਅਤੇ CUSMA ਸਮਝੌਤੇ ਦੀ ਸਮੀਖਿਆ ਕਾਰਨ ਕਾਰੋਬਾਰ ਅਤੇ ਕਰਮਚਾਰੀਆਂ ਵਿੱਚ ਚਿੰਤਾ ਦਾ ਮਾਹੌਲ ਹੈ। Bank-of-Canada ਦੇ ਗਵਰਨਰ ਟਿਫ ਮੈਕਲਮ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇ ਆਰਥਿਕ ਦ੍ਰਿਸ਼ ਬਦਲਦਾ ਹੈ ਤਾਂ ਬੈਂਕ ਤੁਰੰਤ ਪ੍ਰਤੀਕਿਰਿਆ ਦੇਣ ਲਈ ਤਿਆਰ ਹੈ।
ਦਸੰਬਰ ਤੋਂ ਬਾਅਦ ਬੇਰੁਜ਼ਗਾਰੀ ਦਰ 6.8 ਫੀਸਦੀ ਤੱਕ ਪਹੁੰਚ ਗਈ ਹੈ, ਜਦਕਿ ਮਹਿੰਗਾਈ ਦਰ 2.4 ਫੀਸਦੀ ਹੋ ਗਈ ਹੈ। ਇਹ ਅੰਕੜੇ ਦੱਸਦੇ ਹਨ ਕਿ ਅਰਥਵਿਵਸਥਾ ਕਮਜ਼ੋਰ ਤਾਂ ਹੈ ਪਰ ਹਾਲੇ ਟਿਕੀ ਹੋਈ ਹੈ। ਮਾਰਕੀਟ ਅਨੁਸਾਰ, Bank of Canada ਵੱਲੋਂ ਦਰਾਂ ਜਿਉਂ ਦੀ ਤਿਉਂ ਰੱਖਣ ਦੀ ਸੰਭਾਵਨਾ 90 ਫੀਸਦੀ ਤੋਂ ਵੱਧ ਹੈ।