GTA News Media

Top Info Bar
22.1°C Toronto Loading date...
World

ਚੀਨ ਵੱਲੋਂ ਬ੍ਰਿਟਿਸ਼ ਨਾਗਰਿਕਾਂ ਲਈ China Visa ਨਿਯਮਾਂ ‘ਚ ਢਿਲ, 30 ਦਿਨ ਬਿਨਾਂ ਵੀਜ਼ਾ ਯਾਤਰਾ ਦੀ ਮਨਜ਼ੂਰੀ |

ਚੀਨ ਵੱਲੋਂ ਬ੍ਰਿਟਿਸ਼ ਨਾਗਰਿਕਾਂ ਲਈ China Visa ਨਿਯਮਾਂ ‘ਚ ਢਿਲ, 30 ਦਿਨ ਬਿਨਾਂ ਵੀਜ਼ਾ ਯਾਤਰਾ ਦੀ ਮਨਜ਼ੂਰੀ |
Share this post via:

China Visa- UK ਨਾਗਰਿਕਾਂ ਲਈ China ਬਿਨਾਂ ਵੀਜ਼ਾ ਯਾਤਰਾ ਦਾ ਐਲਾਨ |

ਲੰਡਨ – ਚੀਨ ਨੇ ਬ੍ਰਿਟੇਨ ਦੇ ਨਾਗਰਿਕਾਂ ਲਈ China Visa ਨੀਤੀ ਵਿੱਚ ਅਹਿਮ ਢਿਲ ਦੇਣ ਦਾ ਐਲਾਨ ਕੀਤਾ ਹੈ। UK ਸਰਕਾਰ ਮੁਤਾਬਕ ਹੁਣ ਬ੍ਰਿਟਿਸ਼ ਨਾਗਰਿਕ ਚੀਨ ‘ਚ 30 ਦਿਨ ਤੱਕ ਬਿਨਾਂ ਵੀਜ਼ਾ ਯਾਤਰਾ ਕਰ ਸਕਣਗੇ।

ਇਹ ਐਲਾਨ ਉਸ ਸਮੇਂ ਸਾਹਮਣੇ ਆਇਆ ਜਦੋਂ ਬ੍ਰਿਟਿਸ਼ ਪ੍ਰਧਾਨ ਮੰਤਰੀ Sir Keir Starmer ਨੇ ਬੀਜਿੰਗ ‘ਚ ਚੀਨ ਦੇ ਰਾਸ਼ਟਰਪਤੀ Xi Jinping ਨਾਲ ਮੁਲਾਕਾਤ ਕੀਤੀ। ਇਹ ਪਿਛਲੇ ਅੱਠ ਸਾਲਾਂ ਦੌਰਾਨ ਕਿਸੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਚੀਨ ਦੀ ਪਹਿਲੀ ਸਰਕਾਰੀ ਯਾਤਰਾ ਮੰਨੀ ਜਾ ਰਹੀ ਹੈ।

ਨਵੀਂ China Visa ਸਹੂਲਤ ਨਾਲ ਨਾ ਸਿਰਫ਼ ਸੈਲਾਨੀਆਂ ਨੂੰ, ਸਗੋਂ ਵਪਾਰਕ ਖੇਤਰ ਨਾਲ ਜੁੜੇ ਲੋਕਾਂ ਨੂੰ ਵੀ ਵੱਡਾ ਲਾਭ ਮਿਲਣ ਦੀ ਉਮੀਦ ਹੈ। ਦੌਰੇ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧ ਮਜ਼ਬੂਤ ਕਰਨ ਲਈ ਇਕ ਹੋਰ ਸਮਝੌਤਾ ਵੀ ਹੋਇਆ, ਜਿਸ ਅਧੀਨ UK ਵਿਸਕੀ ‘ਤੇ ਚੀਨ ਵੱਲੋਂ ਲੱਗਣ ਵਾਲਾ ਆਯਾਤ ਟੈਕਸ 10 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤਾ ਗਿਆ।

Downing Street ਨੇ ਕਿਹਾ ਹੈ ਕਿ ਇਹ ਕਦਮ ਬ੍ਰਿਟੇਨ ਨੂੰ ਉਹਨਾਂ 50 ਤੋਂ ਵੱਧ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕਰਦਾ ਹੈ, ਜਿਨ੍ਹਾਂ ਲਈ China Visa ਦੀ ਲੋੜ ਨਹੀਂ ਰਹੇਗੀ। ਇਸ ਸੂਚੀ ਵਿੱਚ ਫਰਾਂਸ, ਜਰਮਨੀ, ਇਟਲੀ, ਆਸਟਰੇਲੀਆ ਅਤੇ ਜਪਾਨ ਵਰਗੇ ਦੇਸ਼ ਪਹਿਲਾਂ ਹੀ ਸ਼ਾਮਲ ਹਨ।

ਅੰਕੜਿਆਂ ਅਨੁਸਾਰ 2024 ਦੌਰਾਨ ਲਗਭਗ 6.2 ਲੱਖ ਬ੍ਰਿਟਿਸ਼ ਨਾਗਰਿਕਾਂ ਨੇ ਚੀਨ ਦੀ ਯਾਤਰਾ ਕੀਤੀ ਸੀ। ਨਵੇਂ China Visa ਨਿਯਮਾਂ ਨਾਲ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।

ਹਾਲਾਂਕਿ, ਕੁਝ ਆਲੋਚਕਾਂ ਨੇ ਚੀਨ ਨਾਲ ਨਜ਼ਦੀਕੀ ਵਧਾਉਣ ‘ਤੇ ਸਾਵਧਾਨੀ ਵਰਤਣ ਦੀ ਮੰਗ ਕੀਤੀ ਹੈ ਅਤੇ ਮਨੁੱਖੀ ਅਧਿਕਾਰਾਂ ਤੇ ਰਾਸ਼ਟਰੀ ਸੁਰੱਖਿਆ ਸਬੰਧੀ ਚਿੰਤਾਵਾਂ ਵੀ ਜਤਾਈਆਂ ਹਨ। ਇਸ ਦੇ ਬਾਵਜੂਦ UK ਸਰਕਾਰ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਆਰਥਿਕ ਵਿਕਾਸ ਅਤੇ ਅੰਤਰਰਾਸ਼ਟਰੀ ਸਾਂਝ ਲਈ ਲਾਹੇਵੰਦ ਸਾਬਤ ਹੋਵੇਗਾ।