ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਪੰਜਾਬ ਦੇ ਕੁਝ ਜ਼ਿਿਲ੍ਹਆਂ ’ਚ ਅਜੇ ਵੀ ਚੱਲ ਰਹੀ ਹੈ ਅਕਸ਼ੇ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ’
Chandigarh: Bollywood actor Akshay Kumar’s film ‘Suryavanshi’ is being opposed in Punjab. On one hand, farmers are protesting against Akshay Kumar’s film, but on the other hand, the film is still being shown in nine districts of Punjab.
If you go to ‘Book My Show’ and search, you can see that the film is being shown in 13 cinemas in Chandigarh. Film shows are being shown in 9 cinemas in Ludhiana, 5 in Amritsar, 4 in Hoshiarpur, 3 in 3 cinemas in Pathankot and Moga, 2 in Jalandhar and 1-1 in Bathinda and Rupnagar.
It may be mentioned that Akshay Kumar did not share any post on social media regarding farmers. Farmers say that being a Punjabi, Akshay Kumar should have spoken for their rights but by not doing so, he has betrayed the Punjabis. That is why farmers are protesting against Akshay Kumar’s film ‘Suryavanshi’.
ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਪੰਜਾਬ ਦੇ ਕੁਝ ਜ਼ਿਿਲ੍ਹਆਂ ’ਚ ਅਜੇ ਵੀ ਚੱਲ ਰਹੀ ਹੈ ਅਕਸ਼ੇ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ’
ਚੰਡੀਗੜ੍ਹ – ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਦਾ ਪੰਜਾਬ ਵਿੱਚ ਪੂਰਾ ਵਿਰੋਧ ਕੀਤਾ ਜਾ ਰਿਹਾ ਹੈ। ਇਕ ਪਾਸੇ ਕਿਸਾਨਾਂ ਵਲੋਂ ਅਕਸ਼ੇ ਕੁਮਾਰ ਦੀ ਫ਼ਿਲਮ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਅਜੇ ਵੀ ਪੰਜਾਬ ਦੇ 9 ਜ਼ਿਿਲ੍ਹਆਂ ਵਿੱਚ ਫ਼ਿਲਮ ਨੂੰ ਦਿਖਾਇਆ ਜਾ ਰਿਹਾ ਹੈ।
ਜੇ ‘ਬੁੱਕ ਮਾਈ ਸ਼ੋਅ’ ਉੱਤੇ ਜਾ ਕੇ ਸਰਚ ਕੀਤੀ ਜਾਵੇ ਤਾਂ ਦੇਖਿਆ ਜਾ ਸਕਦਾ ਹੈ ਕਿ ਚੰਡੀਗੜ੍ਹ ਵਿੱਚ ਫ਼ਿਲਮ 13 ਸਿਨੇਮਾਘਰਾਂ ਵਿੱਚ ਦਿਖਾਈ ਜਾ ਰਹੀ ਹੈ। ਲੁਧਿਆਣਾ ਦੇ 9, ਅੰਮ੍ਰਿਤਸਰ ਵਿੱਚ 5, ਹੁਸ਼ਿਆਰਪੁਰ ਵਿੱਚ 4, ਪਠਨਾਕੋਟ ਤੇ ਮੋਗਾ ਦੇ 3-3 ਸਿਨੇਮਾਘਰਾਂ ਵਿੱਚ, ਜਲੰਧਰ ਦੇ 2 ਸਿਨੇਮਾਘਰਾਂ ਵਿੱਚ ਤੇ ਬਠਿੰਡਾ ਤੇ ਰੂਪਨਗਰ ਦੇ 1-1 ਸਿਨੇਮਾਘਰ ਵਿੱਚ ਫ਼ਿਲਮ ਦੇ ਸ਼ੋਅਜ਼ ਦਿਖਾਏ ਜਾ ਰਹੇ ਹਨ।
ਦੱਸ ਦਈਏ ਕਿ ਅਕਸ਼ੇ ਕੁਮਾਰ ਵਲੋਂ ਸੋਸ਼ਲ ਮੀਡੀਆ ਤੇ ਵੀ ਕਿਸਾਨਾਂ ਪ੍ਰਤੀ ਕੋਈ ਪੋਸਟ ਸਾਂਝੀ ਨਹੀਂ ਕੀਤੀ ਗਈ । ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪੰਜਾਬੀ ਹੋਣ ਦੇ ਕਰਕੇ ਅਕਸ਼ੇ ਕੁਮਾਰ ਨੂੰ ਉਨ੍ਹਾਂ ਦੇ ਹੱਕਾਂ ਲਈ ਬੋਲਣਾ ਚਾਹੀਦਾ ਸੀ ਪਰ ਉਸ ਨੇ ਅਜਿਹਾ ਨਾ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਇਸ ਕਰਕੇ ਕਿਸਾਨਾਂ ਵਲੋਂ ਅਕਸ਼ੇ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਦਾ ਵਿਰੋਧ ਕੀਤਾ ਜਾ ਰਿਹਾ ਹੈ।