Iran War ਖਤਮ ਕਰਨ ਲਈ ਇਰਾਨ ਦੀਆਂ 3 ਵੱਡੀਆਂ ਸ਼ਰਤਾਂ ਸਾਹਮਣੇ |
Iran War ਖਤਮ ਕਰਨ ਲਈ ਇਰਾਨ ਦੀਆਂ 3 ਸ਼ਰਤਾਂ |
ਮੱਧ ਪੂਰਬ ਵਿੱਚ ਚੱਲ ਰਹੀ Iran War ਦਾ ਅੱਜ ਤੇਰ੍ਹਵਾਂ ਦਿਨ ਹੈ ਅਤੇ ਇਰਾਨ, ਅਮਰੀਕਾ ਤੇ ਇਜ਼ਰਾਈਲ ਵਿਚਕਾਰ ਹਮਲੇ ਜਾਰੀ ਹਨ। ਦੋਵੇਂ ਧਿਰਾਂ ਵੱਲੋਂ ਮਿਜ਼ਾਈਲਾਂ, ਬੰਬਾਂ ਅਤੇ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ।
ਇਸ ਦਰਮਿਆਨ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ Iran War ਨੂੰ ਖਤਮ ਕਰਨ ਲਈ ਤਿੰਨ ਮੁੱਖ ਸ਼ਰਤਾਂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਝੌਤੇ ਵਿੱਚ ਸਭ ਤੋਂ ਪਹਿਲਾਂ ਇਰਾਨ ਦੇ ਕਾਨੂੰਨੀ ਅਧਿਕਾਰਾਂ ਨੂੰ ਮੰਨਤਾ ਦਿੱਤੀ ਜਾਣੀ ਚਾਹੀਦੀ ਹੈ।
ਦੂਜੀ ਸ਼ਰਤ ਦੇ ਤੌਰ ‘ਤੇ ਉਨ੍ਹਾਂ ਨੇ ਕਿਹਾ ਕਿ ਇਰਾਨ ‘ਤੇ ਕੀਤੇ ਗਏ ਹਮਲਿਆਂ ਲਈ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਤੀਜੀ ਸ਼ਰਤ ਇਹ ਹੈ ਕਿ ਭਵਿੱਖ ਵਿੱਚ ਇਰਾਨ ‘ਤੇ ਦੁਬਾਰਾ ਹਮਲੇ ਨਾ ਹੋਣ ਇਸ ਲਈ ਅੰਤਰਰਾਸ਼ਟਰੀ ਪੱਧਰ ‘ਤੇ ਪੱਕੀ ਗਰੰਟੀ ਦਿੱਤੀ ਜਾਵੇ।
ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕੀਤੇ ਗਏ ਬਿਆਨ ਵਿੱਚ ਪੇਜ਼ੇਸ਼ਕੀਅਨ ਨੇ ਦੱਸਿਆ ਕਿ ਉਨ੍ਹਾਂ ਨੇ ਰੂਸ ਅਤੇ ਪਾਕਿਸਤਾਨ ਦੇ ਨੇਤਾਵਾਂ ਨਾਲ ਗੱਲਬਾਤ ਦੌਰਾਨ ਖੇਤਰ ਵਿੱਚ ਸ਼ਾਂਤੀ ਲਈ ਇਰਾਨ ਦੀ ਵਚਨਬੱਧਤਾ ਜਤਾਈ ਹੈ। ਉਨ੍ਹਾਂ ਦੇ ਮੁਤਾਬਕ Iran War ਨੂੰ ਖਤਮ ਕਰਨ ਦਾ ਇਕੋ ਤਰੀਕਾ ਇਹ ਹੈ ਕਿ ਇਰਾਨ ਦੇ ਜਾਇਜ਼ ਅਧਿਕਾਰਾਂ ਨੂੰ ਸਵੀਕਾਰ ਕੀਤਾ ਜਾਵੇ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨਾਲ ਇਰਾਨ ਦੇ ਕਈ ਫੌਜੀ ਠਿਕਾਣੇ ਤਬਾਹ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਰਾਨ ਦੀ ਹਵਾਈ ਸੈਨਾ ਅਤੇ ਐਂਟੀ-ਡਿਫੈਂਸ ਸਿਸਟਮ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ Iran War ਹੁਣ ਕਿਸੇ ਵੀ ਸਮੇਂ ਖਤਮ ਹੋ ਸਕਦੀ ਹੈ।
ਦੂਜੇ ਪਾਸੇ ਇਜ਼ਰਾਈਲ ਵੱਲੋਂ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਠਿਕਾਣਿਆਂ ‘ਤੇ ਹਮਲੇ ਜਾਰੀ ਹਨ। ਰਿਪੋਰਟਾਂ ਮੁਤਾਬਕ ਇਜ਼ਰਾਈਲੀ ਫੌਜ ਨੇ ਬੇਰੂਤ ਦੇ ਦੱਖਣੀ ਇਲਾਕੇ ਬੁਰਜ ਅਲ-ਬਾਰਾਜਨੇਹ ‘ਤੇ ਹਵਾਈ ਹਮਲੇ ਕੀਤੇ, ਜਿਸ ਨਾਲ ਕਈ ਇਮਾਰਤਾਂ ਤਬਾਹ ਹੋ ਗਈਆਂ ਅਤੇ ਕਈ ਘਰਾਂ ਨੂੰ ਅੱਗ ਲੱਗ ਗਈ।
ਮਾਹਿਰਾਂ ਦਾ ਕਹਿਣਾ ਹੈ ਕਿ ਜੇ Iran War ਲੰਬੀ ਚੱਲੀ ਤਾਂ ਇਸਦਾ ਪ੍ਰਭਾਵ ਮੱਧ ਪੂਰਬ ਦੇ ਨਾਲ ਨਾਲ ਵਿਸ਼ਵ ਅਰਥਵਿਵਸਥਾ ਅਤੇ ਤੇਲ ਬਾਜ਼ਾਰਾਂ ‘ਤੇ ਵੀ ਪੈ ਸਕਦਾ ਹੈ।