Hormuz Strait ਰਾਹੀਂ ਭਾਰਤੀ ਜਹਾਜ਼ਾਂ ਨੂੰ ਈਰਾਨ ਨੇ ਦਿੱਤੀ ਇਜਾਜ਼ਤ |
Hormuz Strait ਰਾਹੀਂ ਭਾਰਤੀ ਜਹਾਜ਼ਾਂ ਨੂੰ ਇਜਾਜ਼ਤ |
ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਅਤੇ ਇਰਾਨ-ਇਜ਼ਰਾਈਲ-ਅਮਰੀਕਾ ਟਕਰਾਅ ਦੇ ਦਰਮਿਆਨ ਭਾਰਤ ਲਈ ਇੱਕ ਮਹੱਤਵਪੂਰਨ ਕੂਟਨੀਤਕ ਵਿਕਾਸ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਇਰਾਨ ਨੇ ਭਾਰਤੀ ਝੰਡੇ ਵਾਲੇ ਤੇਲ ਟੈਂਕਰਾਂ ਨੂੰ ਰਣਨੀਤਕ ਤੌਰ ‘ਤੇ ਅਹਿਮ Hormuz Strait ਰਾਹੀਂ ਸੁਰੱਖਿਅਤ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ।
ਇਹ ਫੈਸਲਾ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਆਰਾਘਚੀ ਵਿਚਕਾਰ ਹੋਈ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਸਾਹਮਣੇ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਗੱਲਬਾਤ ਨਾਲ Hormuz Strait ਰਾਹੀਂ ਭਾਰਤੀ ਜਹਾਜ਼ਾਂ ਦੀ ਆਵਾਜਾਈ ਲਈ ਰਸਤਾ ਸਾਫ਼ ਹੋ ਗਿਆ ਹੈ।
ਸੂਤਰਾਂ ਮੁਤਾਬਕ ਭਾਰਤੀ ਟੈਂਕਰ ਪੁਸ਼ਪਕ ਅਤੇ ਪਰੀਮਲ ਨੂੰ ਇਸ ਅਹਿਮ ਸਮੁੰਦਰੀ ਮਾਰਗ ਤੋਂ ਲੰਘਣ ਦੀ ਇਜਾਜ਼ਤ ਮਿਲੀ ਹੈ। ਇਸਦੇ ਨਾਲ ਹੀ ਸਾਊਦੀ ਅਰਬ ਦਾ ਕੱਚਾ ਤੇਲ ਲੈ ਕੇ ਜਾ ਰਿਹਾ ਇੱਕ ਲਾਈਬੇਰੀਆ ਦੇ ਝੰਡੇ ਵਾਲਾ ਟੈਂਕਰ, ਜਿਸਦਾ ਕੈਪਟਨ ਭਾਰਤੀ ਸੀ, ਵੀ Hormuz Strait ਰਾਹੀਂ ਗੁਜ਼ਰ ਕੇ ਮੁੰਬਈ ਪੋਰਟ ‘ਤੇ ਪਹੁੰਚ ਗਿਆ।
ਜਿਕਰਯੋਗ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ‘ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਖੇਤਰ ਵਿੱਚ ਸਮੁੰਦਰੀ ਟ੍ਰੈਫਿਕ ਲਗਭਗ ਠੱਪ ਹੋ ਗਿਆ ਸੀ। ਇਸ ਕਾਰਨ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ਵਿੱਚ ਵੀ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ।
Hormuz Strait ਇਰਾਨ ਅਤੇ ਓਮਾਨ ਦੇ ਦਰਮਿਆਨ ਸਥਿਤ ਲਗਭਗ 55 ਕਿਲੋਮੀਟਰ ਚੌੜਾ ਸਮੁੰਦਰੀ ਮਾਰਗ ਹੈ, ਜੋ ਫ਼ਾਰਸ ਦੀ ਖਾੜੀ ਨੂੰ ਅਰਬ ਸਾਗਰ ਨਾਲ ਜੋੜਦਾ ਹੈ। ਇਹ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਅਤੇ ਵਿਅਸਤ ਤੇਲ ਆਵਾਜਾਈ ਰੂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਰਾਨ ਨੇ ਇਸ ਦੌਰਾਨ ਇਸ ਸਮੁੰਦਰੀ ਰਸਤੇ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਲਈ ਸਖ਼ਤ ਨਿਯਮ ਲਾਗੂ ਕੀਤੇ ਹਨ। ਤੇਹਰਾਨ ਦਾ ਕਹਿਣਾ ਹੈ ਕਿ ਕੇਵਲ ਉਹੀ ਜਹਾਜ਼ Hormuz Strait ਰਾਹੀਂ ਲੰਘ ਸਕਣਗੇ ਜੋ ਅਮਰੀਕਾ ਅਤੇ ਇਜ਼ਰਾਈਲ ਦੇ ਹਿੱਤਾਂ ਨਾਲ ਸੰਬੰਧਿਤ ਨਹੀਂ ਹਨ।