Norway ਵਿੱਚ NATO Drill ਦੌਰਾਨ ਕਾਰਨੀ ਕਰਨਗੇ ਫੌਜੀ ਅਭਿਆਸ ਦਾ ਜਾਇਜ਼ਾ |
Norway ਵਿੱਚ NATO Drill ਦਾ ਕਾਰਨੀ ਲੈਣਗੇ ਜਾਇਜ਼ਾ |
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਨਾਰਵੇ ਦੇ ਦੌਰੇ ‘ਤੇ ਹਨ, ਜਿੱਥੇ ਉਹ ਉੱਤਰੀ ਨਾਰਵੇ ਵਿੱਚ ਹੋ ਰਹੀ ਵੱਡੀ NATO Drill ਦਾ ਜਾਇਜ਼ਾ ਲੈਣਗੇ। ਇਸ ਦੌਰਾਨ ਉਹ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਾਰ ਸਟੋਰੇ ਨਾਲ ਵੀ ਮੌਜੂਦ ਰਹਿਣਗੇ।
ਇਹ ਸਾਂਝੀ NATO Drill ਨਾਰਵੇ ਵੱਲੋਂ ਹਰ ਦੋ ਸਾਲਾਂ ਬਾਅਦ ਕਰਵਾਈ ਜਾਂਦੀ ਹੈ ਅਤੇ ਇਸਦਾ ਮੁੱਖ ਉਦੇਸ਼ ਆਰਕਟਿਕ ਖੇਤਰ ਵਿੱਚ ਨਾਟੋ ਦੇ ਫੌਜੀ ਸਹਿਯੋਗ ਅਤੇ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ।
ਇਸ ਸਾਲ ਹੋ ਰਹੀ NATO Drill ਵਿੱਚ ਲਗਭਗ 14 ਦੇਸ਼ਾਂ ਦੇ ਕਰੀਬ 25,000 ਸੈਨਿਕ ਹਿੱਸਾ ਲੈ ਰਹੇ ਹਨ। ਹਾਲਾਂਕਿ ਕੈਨੇਡੀਅਨ ਆਰਮਡ ਫੋਰਸਿਜ਼ ਨੇ ਇਹ ਨਹੀਂ ਦੱਸਿਆ ਕਿ ਇਸ ਅਭਿਆਸ ਵਿੱਚ ਕੈਨੇਡਾ ਦੇ ਕਿੰਨੇ ਸੈਨਿਕ ਸ਼ਾਮਲ ਹਨ।
ਦੌਰੇ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਾਰ ਸਟੋਰੇ ਨਾਲ ਦੋ ਪੱਖੀ ਮੀਟਿੰਗ ਵੀ ਹੋਣੀ ਹੈ। ਇਸ ਮੀਟਿੰਗ ਵਿੱਚ ਵਿਦੇਸ਼ੀ ਨਿਵੇਸ਼, ਸਾਫ਼ ਊਰਜਾ, ਮਹੱਤਵਪੂਰਨ ਖਣਿਜ, ਏਅਰੋਸਪੇਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਦੋਵੇਂ ਨੇਤਾ ਵਿਸ਼ਵ ਊਰਜਾ ਸੁਰੱਖਿਆ ‘ਤੇ ਵੀ ਵਿਚਾਰ ਕਰਨਗੇ, ਕਿਉਂਕਿ ਇਰਾਨ ਵਿੱਚ ਚੱਲ ਰਹੇ ਸੰਘਰਸ਼ ਕਾਰਨ ਗਲੋਬਲ ਸਪਲਾਈ ਚੇਨਾਂ ਪ੍ਰਭਾਵਿਤ ਹੋ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ NATO Drill ਆਰਕਟਿਕ ਖੇਤਰ ਵਿੱਚ ਸੁਰੱਖਿਆ ਅਤੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਂਦੀ ਹੈ।