Hudson’s Bay Pension ਵਿਵਾਦ, $180 ਮਿਲੀਅਨ ਫੰਡ ‘ਤੇ ਕਰਮਚਾਰੀਆਂ ਤੇ ਕੰਪਨੀ ਵਿਚ ਟਕਰਾਅ |
Pension Surplus ‘ਤੇ Hudson’s Bay ‘ਚ ਵੱਡਾ ਵਿਵਾਦ |
ਕੈਨੇਡਾ ਦੀ ਪ੍ਰਸਿੱਧ ਰਿਟੇਲ ਕੰਪਨੀ Hudson’s Bay ਅਤੇ ਉਸਦੇ ਸਾਬਕਾ ਕਰਮਚਾਰੀਆਂ ਵਿਚਕਾਰ Pension-Surplus ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਲਗਭਗ 180 ਮਿਲੀਅਨ ਡਾਲਰ ਦੇ ਫੰਡ ਦੀ ਵੰਡ ‘ਤੇ ਦੋਵਾਂ ਪੱਖਾਂ ਵਿਚ ਕਾਨੂੰਨੀ ਟਕਰਾਅ ਦੀ ਸੰਭਾਵਨਾ ਬਣ ਗਈ ਹੈ।
ਜਾਣਕਾਰੀ ਮੁਤਾਬਕ, ਕੰਪਨੀ ਦੇ ਪੁਰਾਣੇ ਪੈਨਸ਼ਨ ਪਲਾਨ ਦੇ ਬੰਦ ਹੋਣ ਤੋਂ ਬਾਅਦ ਵੀ ਵੱਡੀ ਰਕਮ ਬਚ ਗਈ ਹੈ, ਜਿਸਨੂੰ ਹੁਣ Pension Surplus ਵਜੋਂ ਵੇਖਿਆ ਜਾ ਰਿਹਾ ਹੈ। ਇਹ ਰਕਮ ਹਜ਼ਾਰਾਂ ਸਾਬਕਾ ਕਰਮਚਾਰੀਆਂ ਲਈ ਵਾਧੂ ਲਾਭ ਬਣ ਸਕਦੀ ਹੈ, ਪਰ ਇਸਦੀ ਅੰਤਿਮ ਵੰਡ ਅਦਾਲਤ ਦੇ ਫੈਸਲੇ ‘ਤੇ ਨਿਰਭਰ ਕਰੇਗੀ।
ਦੂਜੇ ਪਾਸੇ Hudson’s Bay ਨੇ ਅਦਾਲਤੀ ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਹੈ ਕਿ ਇਹ Pension Surplus ਉਸਦੇ ਕਰਜ਼ਦਾਰਾਂ ਨੂੰ ਚੁਕਾਉਣ ਲਈ ਵਰਤਿਆ ਜਾਣਾ ਚਾਹੀਦਾ ਹੈ। ਕੰਪਨੀ ਦੇ ਉੱਪਰ ਲਗਭਗ 950 ਮਿਲੀਅਨ ਡਾਲਰ ਦਾ ਕਰਜ਼ਾ ਹੈ, ਜਿਸਨੂੰ ਲੈ ਕੇ ਵੱਖ-ਵੱਖ ਲੋਣ ਕੰਪਨੀਆਂ ਅਤੇ ਮਾਲਕਾਂ ਦਾ ਹੱਕ ਬਣਦਾ ਹੈ।
ਕਰਮਚਾਰੀ ਯੂਨੀਅਨ Unifor ਨੇ ਕਿਹਾ ਹੈ ਕਿ ਕਰਮਚਾਰੀਆਂ ਅਤੇ ਰਿਟਾਇਰਡ ਮੈਂਬਰਾਂ ਦਾ ਵੀ ਇਸ Pension Surplus ‘ਤੇ ਪੂਰਾ ਹੱਕ ਹੈ ਅਤੇ ਉਹ ਇਸ ਲਈ ਲੜਾਈ ਲੜੇਗੀ। ਯੂਨੀਅਨ ਮੁਤਾਬਕ ਕਰਮਚਾਰੀਆਂ ਨੂੰ ਉਮੀਦ ਤੋਂ ਵੱਧ ਰਕਮ ਮਿਲ ਸਕਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਕਾਫ਼ੀ ਜਟਿਲ ਹੈ ਅਤੇ ਪੁਰਾਣੇ ਪੈਨਸ਼ਨ ਦਸਤਾਵੇਜ਼ਾਂ ਅਤੇ ਕਾਨੂੰਨੀ ਫੈਸਲਿਆਂ ‘ਤੇ ਨਿਰਭਰ ਕਰੇਗਾ ਕਿ Pension Surplus ਕਿਨ੍ਹਾਂ ਨੂੰ ਮਿਲੇਗਾ।
ਸੰਭਾਵਨਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੰਪਨੀ ਅਤੇ ਕਰਮਚਾਰੀਆਂ ਦੇ ਵਕੀਲਾਂ ਵਿਚਾਲੇ ਗੱਲਬਾਤ ਹੋਵੇਗੀ। ਜੇਕਰ ਸਮਝੌਤਾ ਨਾ ਹੋਇਆ ਤਾਂ ਅਦਾਲਤ ਇਸ ਮਾਮਲੇ ‘ਚ ਅੰਤਿਮ ਫੈਸਲਾ ਦੇਵੇਗੀ।
ਫਿਲਹਾਲ ਇਹ Pension Surplus ਮਾਮਲਾ ਕੈਨੇਡਾ ਵਿੱਚ ਵੱਡੀ ਕਾਨੂੰਨੀ ਲੜਾਈ ਦਾ ਰੂਪ ਧਾਰ ਸਕਦਾ ਹੈ, ਜਿਸਦਾ ਨਤੀਜਾ ਹਜ਼ਾਰਾਂ ਕਰਮਚਾਰੀਆਂ ਦੀ ਆਰਥਿਕ ਸਥਿਤੀ ‘ਤੇ ਅਸਰ ਪਾਏਗਾ।