GTA News Media

Top Info Bar
22.1°C Toronto Loading date...
Canada

Pearson Airport ‘ਤੇ ਸਭ ਤੋਂ ਵੱਡੀ ਸੋਨੇ ਦੀ ਚੋਰੀ, ਮਾਸਟਰਮਾਈਂਡ ਨੇ ਕੀਤਾ ਕਬੂਲ |

Pearson Airport ‘ਤੇ ਸਭ ਤੋਂ ਵੱਡੀ ਸੋਨੇ ਦੀ ਚੋਰੀ, ਮਾਸਟਰਮਾਈਂਡ ਨੇ ਕੀਤਾ ਕਬੂਲ |
Share this post via:

Pearson Gold Heist: ਮਾਸਟਰਮਾਈਂਡ ਨੇ 20 ਮਿਲੀਅਨ ਕੀਤਾ ਕਬੂਲ |

ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ Pearson Gold Heist ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਦੇ ਮਾਸਟਰਮਾਈਂਡ ਅਰਸਲਾਨ ਚੌਧਰੀ ਨੇ ਕਰੀਬ 20 ਮਿਲੀਅਨ ਡਾਲਰ ਦੀ ਚੋਰੀ ਕਰਨ ਦੀ ਗੱਲ ਕਬੂਲ ਕਰ ਲਈ ਹੈ।

ਇਹ ਚੋਰੀ ਟੋਰਾਂਟੋ ਦੇ Pearson ਏਅਰਪੋਰਟ ‘ਤੇ ਹੋਈ ਸੀ, ਜਿੱਥੋਂ ਲਗਭਗ 24 ਮਿਲੀਅਨ ਡਾਲਰ ਦਾ ਸੋਨਾ ਚੋਰੀ ਕੀਤਾ ਗਿਆ ਸੀ। ਅਦਾਲਤ ਵਿੱਚ ਪੇਸ਼ ਕੀਤੇ ਗਏ ਤੱਥਾਂ ਮੁਤਾਬਕ, ਇਸ Pearson Gold Heist ਤੋਂ ਬਾਅਦ ਚੌਧਰੀ ਨੇ ਸੋਨੇ ਦਾ ਕੁਝ ਹਿੱਸਾ ਆਪਣੇ ਲਈ ਰੱਖਿਆ ਅਤੇ ਬਾਕੀ ਰਕਮ ਆਪਣੇ ਲਿਖੇ “debt list” ਮੁਤਾਬਕ ਵੰਡ ਦਿੱਤੀ।

ਬ੍ਰੈਂਪਟਨ ਅਦਾਲਤ ਵਿੱਚ Crown attorney ਵੱਲੋਂ ਦੱਸਿਆ ਗਿਆ ਕਿ ਪੁਲਿਸ ਨੂੰ ਚੌਧਰੀ ਦੇ ਘਰ ਤੋਂ ਇੱਕ ਹੱਥ ਨਾਲ ਲਿਖੀ ਲਿਸਟ ਮਿਲੀ ਸੀ, ਜਿਸ ਵਿੱਚ 10.3 ਮਿਲੀਅਨ ਡਾਲਰ ਦੀ ਲੈਣ-ਦੇਣ ਦਰਜ ਸੀ। ਇਹ ਲਿਸਟ ਇਸ ਗੱਲ ਦਾ ਸਬੂਤ ਹੈ ਕਿ ਚੋਰੀ ਦੇ ਪੈਸੇ ਕਿਵੇਂ ਵੰਡੇ ਗਏ।

ਜਾਂਚ ਅਧਿਕਾਰੀਆਂ ਦੇ ਅਨੁਸਾਰ, ਚੌਧਰੀ ਨੇ ਚੋਰੀ ਤੋਂ ਮਿਲੇ ਪੈਸਿਆਂ ਨਾਲ ਆਪਣੇ ਕਰਜ਼ੇ ਵੀ ਚੁਕਾਏ ਅਤੇ ਹੋਰ ਲੋਕਾਂ ਨੂੰ ਭੁਗਤਾਨ ਕੀਤਾ। ਇਹ Pearson Gold Heist ਮਾਮਲਾ ਕੈਨੇਡਾ ਦੀ ਸਭ ਤੋਂ ਵੱਡੀ ਲੁੱਟਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।

ਇਸ ਖੁਲਾਸੇ ਤੋਂ ਬਾਅਦ ਪੁਲਿਸ ਹੋਰ ਸਬੰਧਤ ਲੋਕਾਂ ਦੀ ਭਾਲ ਕਰ ਰਹੀ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ।