GTA News Media

Top Info Bar
22.1°C Toronto Loading date...
Canada

IRCC ‘ਤੇ ਸਵਾਲ: 1.53 ਲੱਖ ਕੇਸਾਂ ‘ਚੋਂ ਸਿਰਫ਼ 4,057 ਦੀ ਹੀ ਜਾਂਚ |

IRCC ‘ਤੇ ਸਵਾਲ: 1.53 ਲੱਖ ਕੇਸਾਂ ‘ਚੋਂ ਸਿਰਫ਼ 4,057 ਦੀ ਹੀ ਜਾਂਚ |
Share this post via:

IRCC Student Fraud Cases ‘ਚ ਵੱਡੀ ਲਾਪਰਵਾਹੀ ਸਾਹਮਣੇ |

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ IRCC ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। IRCC Student Fraud Cases ਵਿੱਚ ਆਡੀਟਰ ਜਨਰਲ ਦੀ ਰਿਪੋਰਟ ਨੇ ਦੱਸਿਆ ਕਿ 1.53 ਲੱਖ ਸੰਭਾਵਿਤ ਧੋਖਾਧੜੀ ਜਾਂ ਗੈਰ-ਪਾਲਣਾ ਵਾਲੇ ਕੇਸਾਂ ਵਿੱਚੋਂ ਸਿਰਫ਼ 4,057 ਦੀ ਹੀ ਜਾਂਚ ਕੀਤੀ ਗਈ।

ਆਡੀਟਰ ਜਨਰਲ Karen Hogan ਨੇ ਕਿਹਾ ਕਿ 2023 ਅਤੇ 2024 ਦੌਰਾਨ ਕੈਨੇਡਾ ਦੀਆਂ ਲਗਭਗ 700 ਸਿੱਖਿਆ ਸੰਸਥਾਵਾਂ ਵੱਲੋਂ ਸੰਭਾਵਿਤ ਗੜਬੜਾਂ ਬਾਰੇ ਰਿਪੋਰਟਾਂ ਦਿੱਤੀਆਂ ਗਈਆਂ ਸਨ, ਪਰ ਵਿਭਾਗ ਕੋਲ ਹਰ ਸਾਲ ਕੇਵਲ 2,000 ਕੇਸਾਂ ਦੀ ਜਾਂਚ ਕਰਨ ਲਈ ਹੀ ਸਰੋਤ ਸਨ।

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਾਂਚ ਹੋਣ ਦੇ ਬਾਵਜੂਦ ਵੀ ਕਈ ਮਾਮਲਿਆਂ ਵਿੱਚ ਕਾਰਵਾਈ ਅਧੂਰੀ ਰਹੀ। ਕਰੀਬ 41% ਕੇਸ ਇਸ ਲਈ ਬੰਦ ਨਹੀਂ ਹੋ ਸਕੇ ਕਿਉਂਕਿ ਵਿਦਿਆਰਥੀਆਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

ਇਸ ਤੋਂ ਇਲਾਵਾ IRCC Student Fraud Cases ਵਿੱਚ 800 ਅਜਿਹੇ ਮਾਮਲੇ ਵੀ ਸਨ ਜਿੱਥੇ ਫਰਜ਼ੀ ਦਸਤਾਵੇਜ਼ ਮਿਲੇ, ਪਰ ਵਿਭਾਗ ਨੇ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ।

ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਕਿ 2024 ਵਿੱਚ ਜਿੱਥੇ 3.48 ਲੱਖ ਸਟਡੀ ਪਰਮਿਟ ਜਾਰੀ ਕਰਨ ਦਾ ਅਨੁਮਾਨ ਸੀ, ਉਥੇ ਸਿਰਫ਼ 1.49 ਲੱਖ ਹੀ ਜਾਰੀ ਕੀਤੇ ਗਏ। 2025 ਵਿੱਚ ਵੀ ਇਹ ਗਿਣਤੀ ਕਾਫੀ ਘੱਟ ਰਹੀ।

ਹੋਰ ਚਿੰਤਾਜਨਕ ਗੱਲ ਇਹ ਹੈ ਕਿ 2024 ਵਿੱਚ 5.49 ਲੱਖ ਵਿਦਿਆਰਥੀਆਂ ਦੇ ਪਰਮਿਟ ਖਤਮ ਹੋਣ ਦੇ ਬਾਵਜੂਦ 93% ਲੋਕ ਕੈਨੇਡਾ ਵਿੱਚ ਹੀ ਰਹੇ। ਜਿਨ੍ਹਾਂ 39,500 ਲੋਕਾਂ ਨੂੰ ਦੇਸ਼ ਛੱਡਣਾ ਚਾਹੀਦਾ ਸੀ, ਉਨ੍ਹਾਂ ਵਿੱਚੋਂ ਸਿਰਫ਼ 16,000 ਦੇ ਦੇਸ਼ ਛੱਡਣ ਦੀ ਪੁਸ਼ਟੀ ਹੋਈ।

ਇਸ ਮਾਮਲੇ ਤੋਂ ਬਾਅਦ IRCC Student Fraud Cases ਨੂੰ ਲੈ ਕੇ ਸਿਸਟਮ ਦੀ ਪਾਰਦਰਸ਼ਤਾ ਅਤੇ ਨਿਗਰਾਨੀ ‘ਤੇ ਵੱਡੇ ਸਵਾਲ ਖੜੇ ਹੋ ਰਹੇ ਹਨ।

ਇਮੀਗ੍ਰੇਸ਼ਨ ਮੰਤਰੀ Lena Diab ਨੇ ਕਿਹਾ ਹੈ ਕਿ ਸਰਕਾਰ ਹੁਣ ਇਸ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਨਵੇਂ ਕਦਮ ਚੁੱਕੇਗੀ ਅਤੇ ਗੈਰ-ਪਾਲਣਾ ਵਾਲੇ ਕੇਸਾਂ ‘ਤੇ ਕੜੀ ਕਾਰਵਾਈ ਕੀਤੀ ਜਾਵੇਗੀ।