GTA News Media

Top Info Bar
22.1°C Toronto Loading date...
Canada

ਬ੍ਰੈਂਪਟਨ ‘ਚ 2026 ਮਿਊਂਸਿਪਲ ਚੋਣਾਂ ਲਈ ਜਾਣਕਾਰੀ ਸੈਸ਼ਨ ਦਾ ਐਲਾਨ |

ਬ੍ਰੈਂਪਟਨ ‘ਚ 2026 ਮਿਊਂਸਿਪਲ ਚੋਣਾਂ ਲਈ ਜਾਣਕਾਰੀ ਸੈਸ਼ਨ ਦਾ ਐਲਾਨ |
Share this post via:

Brampton Municipal Election 2026: ਜਾਣਕਾਰੀ ਸੈਸ਼ਨ ਐਲਾਨ |

ਕੈਨੇਡਾ ਦੇ Brampton ਸ਼ਹਿਰ ਵੱਲੋਂ 2026 ਦੀਆਂ ਮਿਊਂਸਿਪਲ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿੱਚ ਸੰਭਾਵੀ ਉਮੀਦਵਾਰਾਂ ਅਤੇ ਤੀਜੀ ਧਿਰ ਦੇ ਇਸ਼ਤਿਹਾਰਦਾਤਾਵਾਂ ਲਈ ਇੱਕ ਖਾਸ ਜਾਣਕਾਰੀ ਸੈਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਹ ਸੈਸ਼ਨ ਸੋਮਵਾਰ, 20 ਅਪਰੈਲ 2026 ਨੂੰ ਸ਼ਾਮ 7 ਵਜੇ ਤੋਂ 10 ਵਜੇ ਤੱਕ ਹੋਵੇਗਾ। ਇਸਦਾ ਆਯੋਜਨ City of Brampton ਵੱਲੋਂ Ministry of Municipal Affairs and Housing ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।Brampton Municipal Election 2026

ਭਾਗੀਦਾਰ ਇਸ ਸੈਸ਼ਨ ਵਿੱਚ ਦੋ ਤਰੀਕਿਆਂ ਨਾਲ ਸ਼ਾਮਲ ਹੋ ਸਕਦੇ ਹਨ। ਉਹ ਸਿੱਧੇ City Hall ਦੇ Council Chambers ਵਿੱਚ ਹਾਜ਼ਰ ਹੋ ਸਕਦੇ ਹਨ ਜਾਂ ਫਿਰ Microsoft Teams ਰਾਹੀਂ ਵਰਚੁਅਲ ਤੌਰ ‘ਤੇ ਜੁੜ ਸਕਦੇ ਹਨ। ਸ਼ਮੂਲੀਅਤ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਨਾ ਲਾਜ਼ਮੀ ਹੈ, ਜਿਸ ਦੀ ਆਖਰੀ ਮਿਤੀ 17 ਅਪਰੈਲ 2026 ਸ਼ਾਮ 4:30 ਵਜੇ ਤੱਕ ਨਿਰਧਾਰਤ ਕੀਤੀ ਗਈ ਹੈ।

ਇਸ ਜਾਣਕਾਰੀ ਸੈਸ਼ਨ ਦੌਰਾਨ ਉਮੀਦਵਾਰਾਂ ਅਤੇ ਇਸ਼ਤਿਹਾਰਦਾਤਾਵਾਂ ਲਈ ਜ਼ਰੂਰੀ ਮਾਰਗਦਰਸ਼ਨ ਦਿੱਤਾ ਜਾਵੇਗਾ। ਇਸ ਵਿੱਚ ਯੋਗਤਾ, ਜ਼ਿੰਮੇਵਾਰੀਆਂ, ਨਾਮਜ਼ਦਗੀ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ, ਚੋਣ ਖਰਚੇ ਅਤੇ ਮੁੱਖ ਤਾਰੀਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

ਮੁੱਖ ਤਾਰੀਖਾਂ:
• ਉਮੀਦਵਾਰਾਂ ਦੀ ਨਾਮਜ਼ਦਗੀ: 1 ਮਈ ਤੋਂ 21 ਅਗਸਤ 2026 (ਦੁਪਹਿਰ 2 ਵਜੇ ਤੱਕ)
• ਤੀਜੀ ਧਿਰ ਇਸ਼ਤਿਹਾਰਦਾਤਾ ਰਜਿਸਟ੍ਰੇਸ਼ਨ: 1 ਮਈ ਤੋਂ 23 ਅਕਤੂਬਰ 2026 (ਸ਼ਾਮ 4:30 ਵਜੇ ਤੱਕ)
• ਐਡਵਾਂਸ ਵੋਟਿੰਗ: 9, 10, 11, 16 ਅਤੇ 17 ਅਕਤੂਬਰ 2026
• ਵੋਟਿੰਗ ਡੇ: 26 ਅਕਤੂਬਰ 2026

ਯਾਦ ਰਹੇ ਕਿ ਬ੍ਰੈਂਪਟਨ ਵਿੱਚ ਹੋਣ ਵਾਲੀਆਂ ਮਿਊਂਸਿਪਲ ਚੋਣਾਂ ਵਿੱਚ 4 ਲੱਖ ਤੋਂ ਵੱਧ ਯੋਗ ਵੋਟਰ ਮੇਅਰ, ਸਿਟੀ ਕੌਂਸਲਰਾਂ, ਰੀਜਨਲ ਕੌਂਸਲਰਾਂ ਅਤੇ ਸਕੂਲ ਬੋਰਡ ਟਰੱਸਟੀਆਂ ਦੀ ਚੋਣ ਕਰਨਗੇ।

ਇਹ ਸੈਸ਼ਨ ਹਰ ਉਸ ਵਿਅਕਤੀ ਲਈ ਖੁੱਲ੍ਹਾ ਹੈ ਜੋ ਆਉਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ ਜਾਂ ਰਜਿਸਟਰ ਕਰਨ ਦੀ ਯੋਜਨਾ ਬਣਾ ਰਿਹਾ ਹੈ।