GTA News Media

Top Info Bar
22.1°C Toronto Loading date...
Health World

ਅਮਰੀਕਾ ‘ਚ ਨਵਾਂ COVID ਵੈਰੀਐਂਟ “Cicada” ਸਾਹਮਣੇ, ਮਾਮਲੇ ਵੱਧਣ ਲੱਗੇ |

ਅਮਰੀਕਾ ‘ਚ ਨਵਾਂ COVID ਵੈਰੀਐਂਟ “Cicada” ਸਾਹਮਣੇ, ਮਾਮਲੇ ਵੱਧਣ ਲੱਗੇ |
Share this post via:

COVID Cicada Variant: ਨਵਾਂ ਵੈਰੀਐਂਟ ਅਮਰੀਕਾ ‘ਚ ਫੈਲ ਰਿਹਾ |

ਅਮਰੀਕਾ ਵਿੱਚ COVID-19 ਦਾ ਇੱਕ ਨਵਾਂ ਵੈਰੀਐਂਟ ਸਾਹਮਣੇ ਆਇਆ ਹੈ, ਜਿਸਨੂੰ “Cicada” ਨਾਮ ਦਿੱਤਾ ਗਿਆ ਹੈ। COVID Cicada Variant ਦੇ ਮਾਮਲੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਵਧਦੇ ਨਜ਼ਰ ਆ ਰਹੇ ਹਨ।

ਇਹ ਵੈਰੀਐਂਟ BA.3.2 ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸਨੂੰ Centers for Disease Control and Prevention (CDC) ਵੱਲੋਂ ਟ੍ਰੈਕ ਕੀਤਾ ਜਾ ਰਿਹਾ ਹੈ। ਇਹ ਪਹਿਲਾਂ ਨਵੰਬਰ 2024 ਵਿੱਚ ਦੱਖਣੀ ਅਫਰੀਕਾ ਵਿੱਚ ਸਾਹਮਣੇ ਆਇਆ ਸੀ ਅਤੇ ਹੁਣ ਜਪਾਨ, ਯੂਕੇ ਅਤੇ ਕੀਨੀਆ ਸਮੇਤ ਲਗਭਗ 20 ਦੇਸ਼ਾਂ ਵਿੱਚ ਪਾਇਆ ਗਿਆ ਹੈ।COVID Cicada Variant

ਕੈਨੇਡਾ ਦੇ ਮਾਹਿਰ Dr. Isaac Bogoch ਦਾ ਕਹਿਣਾ ਹੈ ਕਿ ਇਸ ਵੈਰੀਐਂਟ ਬਾਰੇ ਹੁਣ ਤੱਕ ਕੋਈ ਵੱਡੀ ਚਿੰਤਾ ਵਾਲੀ ਗੱਲ ਨਹੀਂ ਹੈ। ਉਨ੍ਹਾਂ ਮੁਤਾਬਕ ਇਹ ਪਹਿਲਾਂ ਵਾਲੇ ਵੈਰੀਐਂਟਾਂ ਨਾਲ ਕਾਫੀ ਮਿਲਦਾ-ਜੁਲਦਾ ਹੈ ਅਤੇ ਇਸ ਦੇ ਲੱਛਣਾਂ ਜਾਂ ਇਲਾਜ ਵਿੱਚ ਕੋਈ ਵੱਡਾ ਫਰਕ ਨਹੀਂ ਹੈ।

Public Health Ontario ਦੇ ਅਨੁਸਾਰ, ਓਨਟਾਰਿਓ ਵਿੱਚ ਵੀ ਇਸ ਵੈਰੀਐਂਟ ਦੇ 21 ਮਾਮਲੇ ਦਰਜ ਕੀਤੇ ਗਏ ਹਨ, ਪਰ ਇਹ ਅਜੇ ਤੱਕ “variant of concern” ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

ਕੀ ਹਨ ਲੱਛਣ?
ਇਸ ਵੈਰੀਐਂਟ ਦੇ ਲੱਛਣ ਆਮ COVID ਵਰਗੇ ਹੀ ਹਨ:
• ਨੱਕ ਵਗਣਾ ਜਾਂ ਜਾਮ ਹੋਣਾ
• ਸਿਰ ਦਰਦ
• ਥਕਾਵਟ
• ਛੀਕਾਂ
• ਗਲੇ ਵਿੱਚ ਦਰਦ
• ਖੰਘ
• ਸੁਆਦ ਜਾਂ ਸੁੱਗਣ ਦੀ ਸਮਰੱਥਾ ਵਿੱਚ ਬਦਲਾਅ

ਪੋਜ਼ੀਟਿਵ ਆਉਣ ‘ਤੇ ਕੀ ਕਰਨਾ?
ਜੇ ਕਿਸੇ ਦਾ COVID ਟੈਸਟ ਪੋਜ਼ੀਟਿਵ ਆਉਂਦਾ ਹੈ ਤਾਂ ਉਹ ਘਰ ਵਿੱਚ ਰਹੇ ਅਤੇ ਨੈਗੇਟਿਵ ਆਉਣ ਤੱਕ ਆਈਸੋਲੇਟ ਰਹੇ। ਜੇ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ N95 ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ।

ਸਿਹਤ ਅਧਿਕਾਰੀਆਂ ਵੱਲੋਂ ਇਸ ਵੈਰੀਐਂਟ ‘ਤੇ ਨਿਗਰਾਨੀ ਜਾਰੀ ਹੈ, ਪਰ ਫਿਲਹਾਲ ਇਸਨੂੰ ਵੱਡਾ ਖਤਰਾ ਨਹੀਂ ਮੰਨਿਆ ਜਾ ਰਿਹਾ।