GTA News Media

Top Info Bar
22.1°C Toronto Loading date...
World

ਟਰੰਪ ਦੇ ਐਲਾਨ ਨਾਲ ਤੇਲ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਸਟਾਕ ਮਾਰਕੀਟ ਚੜ੍ਹੀ |

ਟਰੰਪ ਦੇ ਐਲਾਨ ਨਾਲ ਤੇਲ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਸਟਾਕ ਮਾਰਕੀਟ ਚੜ੍ਹੀ |
Share this post via:

Oil Prices ‘ਚ ਗਿਰਾਵਟ, ਟਰੰਪ ਦੇ ਬਿਆਨ ਨਾਲ ਮਾਰਕੀਟ ਚੜ੍ਹੀ |

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਾਜ਼ਾ ਬਿਆਨ ਤੋਂ ਬਾਅਦ ਵਿਸ਼ਵ ਭਰ ਵਿੱਚ Oil Prices ਵਿੱਚ ਅਚਾਨਕ ਗਿਰਾਵਟ ਦੇਖਣ ਨੂੰ ਮਿਲੀ ਹੈ। ਬੁੱਧਵਾਰ ਨੂੰ ਤੇਲ ਦੀ ਕੀਮਤ ਥੋੜ੍ਹੇ ਸਮੇਂ ਲਈ $100 ਪ੍ਰਤੀ ਬੈਰਲ ਤੋਂ ਹੇਠਾਂ ਆ ਗਈ।

ਬਰੈਂਟ ਕ੍ਰੂਡ ਦੀ ਕੀਮਤ ਘਟ ਕੇ $98.65 ਤੱਕ ਪਹੁੰਚ ਗਈ ਸੀ, ਹਾਲਾਂਕਿ ਬਾਅਦ ਵਿੱਚ ਇਹ ਮੁੜ ਵਧ ਕੇ ਲਗਭਗ $101 ਦੇ ਆਸ-ਪਾਸ ਹੋ ਗਈ। Oil Prices ਵਿੱਚ ਇਸ ਹਿਲਚਲ ਦਾ ਕਾਰਨ ਟਰੰਪ ਦਾ ਇਹ ਐਲਾਨ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ “2 ਤੋਂ 3 ਹਫ਼ਤਿਆਂ ਵਿੱਚ” ਜੰਗ ਤੋਂ ਬਾਹਰ ਆ ਸਕਦਾ ਹੈ, ਭਾਵੇਂ ਈਰਾਨ ਨਾਲ ਕੋਈ ਸਮਝੌਤਾ ਹੋਵੇ ਜਾਂ ਨਾ ਹੋਵੇ।

ਇਸ ਬਿਆਨ ਦਾ ਸਿੱਧਾ ਅਸਰ ਗਲੋਬਲ ਸਟਾਕ ਮਾਰਕੀਟਾਂ ‘ਤੇ ਵੀ ਦੇਖਣ ਨੂੰ ਮਿਲਿਆ। ਯੂਰਪ ਵਿੱਚ FTSE 100 1.3% ਚੜ੍ਹਿਆ, ਜਰਮਨੀ ਦਾ DAX 2.1% ਵਧਿਆ ਅਤੇ ਫਰਾਂਸ ਦਾ CAC 1.8% ਉੱਪਰ ਗਿਆ। ਇਸਦੇ ਨਾਲ ਹੀ ਏਸ਼ੀਆਈ ਮਾਰਕੀਟਾਂ ਵਿੱਚ ਵੀ ਤੇਜ਼ੀ ਆਈ, ਜਿੱਥੇ ਜਪਾਨ ਦਾ Nikkei 5.2% ਅਤੇ ਦੱਖਣੀ ਕੋਰੀਆ ਦਾ Kospi 8.4% ਵਧਿਆ।

ਹਾਲਾਂਕਿ, ਮੱਧ-ਪੂਰਬ ਵਿੱਚ ਤਣਾਅ ਹਾਲੇ ਵੀ ਜਾਰੀ ਹੈ। ਈਰਾਨ ਵੱਲੋਂ ਹੋਰਮੁਜ਼ ਜਲਮਾਰਗ ‘ਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਕਾਰਨ Oil Prices ਵਿੱਚ ਪਿਛਲੇ ਦਿਨਾਂ ਦੌਰਾਨ ਵੱਡਾ ਉਛਾਲ ਆਇਆ ਸੀ। ਮਾਰਚ ਮਹੀਨੇ ਵਿੱਚ ਤੇਲ ਦੀਆਂ ਕੀਮਤਾਂ ਲਗਭਗ 64% ਤੱਕ ਵਧ ਗਈਆਂ ਸਨ।

Oil Prices

ਇਸ ਦੇ ਨਾਲ ਹੀ ਕਤਰ ਦੀ ਇੱਕ ਤੇਲ ਟੈਂਕਰ ‘ਤੇ ਮਿਸਾਈਲ ਹਮਲੇ ਦੀ ਘਟਨਾ ਵੀ ਸਾਹਮਣੇ ਆਈ ਹੈ, ਜਿਸ ਨਾਲ ਖੇਤਰ ਵਿੱਚ ਅਸਥਿਰਤਾ ਹੋਰ ਵਧ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਦ ਤੱਕ ਜੰਗ ਖਤਮ ਨਹੀਂ ਹੁੰਦੀ, Oil Prices ਵਿੱਚ ਇਸ ਤਰ੍ਹਾਂ ਦੀ ਉਥਲ-ਪੁਥਲ ਜਾਰੀ ਰਹੇਗੀ।