ਈਰਾਨੀ ਹਮਲੇ ਨਾਲ ਬਹਿਰੀਨ ‘ਚ Amazon Cloud ਨੂੰ ਨੁਕਸਾਨ, Middle East ਜੰਗ ਦਾ ਵੱਡਾ ਅਸਰ |
Amazon Cloud ‘ਤੇ ਈਰਾਨੀ ਹਮਲਾ, Bahrain ‘ਚ ਨੁਕਸਾਨ |
Middle East ਵਿੱਚ ਜਾਰੀ ਤਣਾਅ ਦੇ ਦਰਮਿਆਨ Amazon Cloud ਨੂੰ ਵੱਡਾ ਝਟਕਾ ਲੱਗਾ ਹੈ। ਰਿਪੋਰਟਾਂ ਮੁਤਾਬਕ ਬਹਿਰੀਨ ਵਿੱਚ Amazon Cloud ਦੀ ਸੇਵਾ ਇੱਕ ਈਰਾਨੀ ਹਮਲੇ ਦੌਰਾਨ ਨੁਕਸਾਨੀ ਗਈ ਹੈ।
ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਇੱਕ ਕੰਪਨੀ ਦੇ ਫੈਸਿਲਟੀ ਵਿੱਚ ਅੱਗ ਲੱਗ ਗਈ ਸੀ, ਜਿਸ ਨੂੰ ਸਿਵਲ ਡਿਫੈਂਸ ਟੀਮਾਂ ਵੱਲੋਂ ਬੁਝਾਇਆ ਗਿਆ। ਹਾਲਾਂਕਿ ਅਧਿਕਾਰੀਆਂ ਨੇ ਕੰਪਨੀ ਦਾ ਨਾਮ ਸਿੱਧੇ ਤੌਰ ‘ਤੇ ਨਹੀਂ ਦੱਸਿਆ, ਪਰ ਰਿਪੋਰਟਾਂ ਵਿੱਚ Amazon-Cloud ਨੂੰ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਹੈ।
ਇਹ ਹਮਲਾ ਉਸ ਵੇਲੇ ਹੋਇਆ ਜਦੋਂ ਈਰਾਨ ਦੇ ਇਸਲਾਮਿਕ ਰਿਵੋਲੂਸ਼ਨਰੀ ਗਾਰਡਸ (IRGC) ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਉਹ Middle East ਵਿੱਚ ਅਮਰੀਕੀ ਟੈਕ ਕੰਪਨੀਆਂ ਨੂੰ ਨਿਸ਼ਾਨਾ ਬਣਾਉਣਗੇ। ਇਸ ਸੂਚੀ ਵਿੱਚ Amazon Cloud ਦੇ ਨਾਲ Google, Microsoft ਅਤੇ Apple ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਸਨ।
Amazon Cloud ਦੀ AWS (Amazon Web Services) ਸੇਵਾ ਦੁਨੀਆ ਭਰ ਦੀਆਂ ਵੈੱਬਸਾਈਟਾਂ, ਸਰਕਾਰੀ ਪ੍ਰਣਾਲੀਆਂ ਅਤੇ ਡਿਜ਼ੀਟਲ ਸੇਵਾਵਾਂ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਇਸ ਹਮਲੇ ਕਾਰਨ AWS ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਖਾਸ ਗੱਲ ਇਹ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਜਦੋਂ Amazon Cloud ਦੀਆਂ ਸੇਵਾਵਾਂ Middle-East ਜੰਗ ਕਾਰਨ ਪ੍ਰਭਾਵਿਤ ਹੋਈਆਂ ਹਨ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਜੰਗ ਹੁਣ ਟੈਕ ਸੈਕਟਰ ਤੱਕ ਵੀ ਪਹੁੰਚ ਗਈ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਤਰ੍ਹਾਂ ਦੇ ਹਮਲੇ ਜਾਰੀ ਰਹਿੰਦੇ ਹਨ, ਤਾਂ Amazon-Cloud ਸਮੇਤ ਹੋਰ ਗਲੋਬਲ ਟੈਕ ਸੇਵਾਵਾਂ ‘ਤੇ ਵੀ ਵੱਡਾ ਅਸਰ ਪੈ ਸਕਦਾ ਹੈ ਅਤੇ ਡਿਜ਼ੀਟਲ ਇਨਫ੍ਰਾਸਟਰਕਚਰ ਨੂੰ ਖ਼ਤਰਾ ਵੱਧ ਸਕਦਾ ਹੈ।