GTA News Media

Top Info Bar
22.1°C Toronto Loading date...
Punjab Toronto/GTA

ਬਰੈਂਪਟਨ ਸਿਟੀ ਕੌਂਸਲ ਵੱਲੋ ਗਲਤ ਢੰਗ ਨਾਲ ਡਰਾਈਵ ਵੇਅ ਬਨਾਉਣ ਵਾਲੇ ਪ੍ਰਾਪਰਟੀ ਮਾਲਕਾ ਨੂੰ ਰਾਹਤ ਦੇਣ ਵਾਲਾ ਮਤਾ ਰੱਦ  

ਬਰੈਂਪਟਨ ਸਿਟੀ ਕੌਂਸਲ ਵੱਲੋ ਗਲਤ ਢੰਗ ਨਾਲ ਡਰਾਈਵ ਵੇਅ ਬਨਾਉਣ ਵਾਲੇ ਪ੍ਰਾਪਰਟੀ ਮਾਲਕਾ ਨੂੰ ਰਾਹਤ ਦੇਣ ਵਾਲਾ ਮਤਾ ਰੱਦ  
Share this post via:

ਬਰੈਂਪਟਨ (ਕੁਲਤਰਨ ਸਿੰਘ ਪਧਿਆਣਾ) ਬਰੈਂਪਟਨ ਦੀ ਸਿਟੀ ਕੌਂਸਲ ਵੱਲੋ ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋ ਵੱਲੋ ਲਿਆਂਦਾ ਗਿਆ ਮਤਾ ਜਿਸ ਵਿੱਚ 1000 ਤੋਂ ਉਪਰ ਪ੍ਰਾਪਰਟੀ ਮਾਲਕਾ(Home Owners) ਜਿੰਨਾ ਨੇ ਨਿਯਮਾ ਦੀ ਉਲੰਘਣਾ ਕਰਕੇ ਗਲਤ ਢੰਗ ਨਾਲ ਡਰਾਈਵ ਵੇਅ ਬਣਾਏ ਸਨ ਨੂੰ ਰਾਹਤ ਦਿੱਤੀ ਜਾਣੀ ਸੀ ਰੱਦ ਕਰ ਦਿੱਤਾ ਗਿਆ ਹੈ। ਇਸ ਮਤੇ ਦੇ ਹੱਕ ਚ 4 ਤੇ ਵਿਰੋਧ ਵਿੱਚ 6 ਵੋਟਾ ਪਈਆਂ ਹਨ। ਜਿਕਰਯੋਗ ਹੈ ਕਿ ਬਰੈਂਪਟਨ ਵਿਖੇ ਵੱਡੀ ਗਿਣਤੀ ਚ ਨਿਯਮਾ ਦੀ ਅਣਦੇਖੀ ਕਰਕੇ ਲੋਕਾਂ ਵੱਲੋ ਡਰਾਈਵ ਵੇਅ ਬਣਾਏ ਗਏ ਹਨ ਤੇ ਦੂਜੇ ਪਾਸੇ ਲੋਕਾ ਦਾ ਦੋਸ਼ ਹੈ ਕਿ ਬਿਲਡਰਾ ਨੇ ਸਿਟੀ ਨਾਲ ਮਿਲੀਭੁਗਤ ਕਰਕੇ ਵੱਧ ਘਰ ਬਣਾਉਣ ਦੇ ਚੱਕਰ ਚ ਡਰਾਈਵ ਵੇਅ ਬਹੁਤ ਛੋਟੇ ਕਰ ਦਿੱਤੇ ਸਨ ਅਤੇ ਉਥੇ ਗੱਡੀਆ ਖੜਾਉਣ ਲਈ ਬਹੁਤ ਮੁਸ਼ਕਿਲਾ ਆਉੰਦੀਆ ਹਨ।