GTA News Media

Top Info Bar
22.1°C Toronto Loading date...
India Punjab

ਅਹਿਮ ਖਬਰ :20 ਨਵੰਬਰ ਨੂੰ ਮੋਗਾ ਆਉਣਗੇ ਅਰਵਿੰਦ ਕੇਜਰੀਵਾਲ, ਸੋਨੂੰ ਸੂਦ ਨਾਲ ਕਰ ਸਕਦੇ ਨੇ ਮੁਲਾਕਾਤ

ਅਹਿਮ ਖਬਰ :20 ਨਵੰਬਰ ਨੂੰ ਮੋਗਾ ਆਉਣਗੇ ਅਰਵਿੰਦ ਕੇਜਰੀਵਾਲ, ਸੋਨੂੰ ਸੂਦ ਨਾਲ ਕਰ ਸਕਦੇ ਨੇ ਮੁਲਾਕਾਤ
Share this post via:

ਚੰਡੀਗੜ੍:ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ 20 ਨਵੰਬਰ ਨੂੰ ਮੋਗਾ ਵਿਖੇ ਆ ਰਹੇ ਹਨ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਨੇ 14 ਨਵੰਬਰ ਨੂੰ ਮੋਗਾ ਦਾ ਦੌਰਾ ਕਰਨਾ ਸੀ ਪਰ ਇਹ ਦੌਰਾ ਰੱਦ ਕਰ ਦਿੱਤਾ ਗਿਆ ਸੀ। ਚਰਚਾ ਇਹ ਵੀ ਹੈ ਕਿ ਕੇਜਰੀਵਾਲ ਆਪਣੇ ਮੋਗਾ ਦੌਰੇ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਵੀ ਮਿਲ ਸਕਦੇ ਹਨ।ਤੇ ਸੋਨੂੰ ਸੂਦ ਇਨ੍ਹੀਂ ਦਿਨੀਂ ਮੋਗਾ ਸਥਿਤ ਆਪਣੇ ਘਰ ਵਿੱਚ ਹਨ।ਤੇ ਪਿਛਲੇ ਦਿਨੀ ਹੀ ਸੋਨੂੰ ਸੂਦ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਭੈਣ ਮਾਲਵਿਕਾ ਨੂੰ ਚੋਣ ਲੜਵਾਉਣ ਦਾ ਐਲਾਨ ਕੀਤਾ ਸੀ।

ਦੱਸ ਦਈਏ ਕਿ ਸੂਦ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਮਾਲਵਿਕਾ ਕਿਸ ਪਾਰਟੀ ਤੋਂ ਚੋਣ ਲੜੇਗੀ, ਪਰ ਇਹ ਜ਼ਰੂਰ ਦੱਸਿਆ ਸੀ ਕਿ ਮਾਲਵਿਕਾ ਮੋਗਾ ਤੋਂ ਚੋਣ ਲੜੇਗੀ। ਸੋਨੂੰ ਸੂਦ ਨੇ ਕਿਹਾ ਸੀ ਕਿ ਉਹ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਵਿਚਾਰ ਕਰਨ ਤੋਂ ਬਾਅਦ ਹੀ ਇਹ ਫੈਸਲਾ ਲੈਣਗੇ ਕਿ ਉਨ੍ਹਾ ਦੀ ਭੈਣ ਕਿਸ ਪਾਰਟੀ ਤੋ ਚੋਣ ਲੜੇਗੀ।ਅਤੇ ਹੁਣ ਜਦੋਂ ਕੇਜਰੀਵਾਲ 20 ਨਵੰਬਰ ਨੂੰ ਪੰਜਾਬ ਆ ਹੀ ਰਹੇ ਹਨ ਤਾਂ ਇਹ ਦੌਰਾ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿ ਉਹ ਸੋਨੂੰ ਸੂਦ ਨਾਲ ਮੁਲਾਕਾਤ ਕਰਨਗੇ ਵੀ ਜਾਂ ਨਹੀਂ।