ਵੱਡੀ ਖਬਰ : ਅਮਰੀਕਾ ਨੂੰ ਪਛਾੜ ਕੇ ਚੀਨ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਦੇਸ਼
BEIJING: China has overtaken the United States as the world’s number one country in terms of assets. China tops the list due to the rise in global wealth, as global wealth has tripled in the last two decades, with China leading the way. This information comes from a research arm report by management consultancy McKinsey & Company, which monitors the balance sheets of the 10 countries responsible for 60 per cent of the world’s revenue.
The company examines the national balance sheets of 10 countries, representing more than 60 percent of the world’s income. “We are richer now than ever before,” said John Mishke, a colleague at the McKinsey Global Institute in Zurich. According to a study, total wealth worldwide has increased from 15 156 trillion in 2000 to 14 514 trillion in 2020.
Wealth was only $ 7 trillion a year before joining the WTO in 2000, which has now risen to $ 120 trillion, accelerating China’s economic growth. America’s wealth has doubled in the last 20 years. The United States had 90 trillion in assets in 2000. According to the report, the US wealth was lower than that of China and it lost its number one position due to non-increase in property prices in the US.
ਵੱਡੀ ਖਬਰ : ਅਮਰੀਕਾ ਨੂੰ ਪਛਾੜ ਕੇ ਚੀਨ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਦੇਸ਼
ਬੀਜਿੰਗ: ਚੀਨ ਹੁਣ ਜਾਇਦਾਦ ਦੇ ਮਾਮਲੇ ਦੇ ਸੰਬੰਧ ‘ਚ ਅਮਰੀਕਾ ਨੂੰ ਪਛਾੜ ਕੇ ਦੁਨੀਆ ਦਾ ਨੰਬਰ ਇੱਕ ਦੇਸ਼ ਬਣ ਗਿਆ ਹੈ। ਆਲਮੀ ਦੌਲਤ ‘ਚ ਵਾਧਾ ਕਰਕੇ ਚੀਨ ਇਸ ਲਿਸਟ ‘ਚ ਸਭ ਤੋਂ ਉੱਪਰ ਹੈ।ਕਿਉਕਿ ਪਿਛਲੇ ਦੋ ਦਹਾਕਿਆਂ ‘ਚ ਵਿਸ਼ਵਵਿਆਪੀ ਦੌਲਤ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ, ਜਿਸ ‘ਚ ਚੀਨ ਸਭ ਤੋਂ ਅੱਗੇ ਹੈ।ਅਤੇ ਇਹ ਜਾਣਕਾਰੀ ਮੈਨੇਜਮੈਂਟ ਕੰਸਲਟੈਂਟ ਮੈਕਿੰਸੀ ਐਂਡ ਕੰਪਨੀ ਦੀ ਰਿਸਰਚ ਆਰਮ ਦੀ ਰਿਪੋਰਟ ਤੋਂ ਸਾਹਮਣੇ ਆਈ ਹੈ ਜੋ ਕਿ ਦੁਨੀਆ ਦੀ 60 ਫੀਸਦੀ ਆਮਦਨ ਲਈ ਜ਼ਿੰਮੇਵਾਰ 10 ਦੇਸ਼ਾਂ ਦੀਆਂ ਬੈਲੇਂਸ ਸ਼ੀਟਾਂ ਉੱਤੇ ਨਜ਼ਰ ਰੱਖਦੀ ਹੈ।
ਕੰਪਨੀ ਵਿਸ਼ਵ ਆਮਦਨ ਦੇ 60 ਪ੍ਰਤੀਸ਼ਤ ਤੋਂ ਵੱਧ ਦੀ ਨੁਮਾਇੰਦਗੀ ਕਰਨ ਵਾਲੇ 10 ਦੇਸ਼ਾਂ ਦੀਆਂ ਰਾਸ਼ਟਰੀ ਬੈਲੇਂਸ ਸ਼ੀਟਾਂ ਦੀ ਜਾਂਚ ਕਰਦੀ ਹੈ। ਜ਼ਿਊਰਿਖ ‘ਚ ਮੈਕਕਿਨਸੀ ਗਲੋਬਲ ਇੰਸਟੀਚਿਊਟ ਦੇ ਇੱਕ ਸਾਥੀ, ਜਾਨ ਮਿਸ਼ਕੇ ਨੇ ਇੱਕ ਇੰਟਰਵਿਊ ‘ਚ ਕਿਹਾ, ਕਿ ਅਸੀਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਅਮੀਰ ਹਾਂ।ਤੇ ਚੀਨ ਨੇ ਅਮਰੀਕਾ ਨੂੰ ਪਛਾੜ ਕੇ ਦੁਨੀਆ ਵਿੱਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਇੱਕ ਅਧਿਐਨ ਦੇ ਅਨੁਸਾਰ, ਦੁਨੀਆ ਭਰ ‘ਚ ਕੁੱਲ ਸੰਪਤੀ 2000 ‘ਚ 156 ਟ੍ਰਿਲੀਅਨ ਡਾਲਰ ਤੋਂ ਵੱਧ ਕੇ 2020 ‘ਚ 514 ਟ੍ਰਿਲੀਅਨ ਡਾਲਰ ਹੋ ਗਈ ਹੈ।
2000 ‘ਚ ਵਿਸ਼ਵ ਵਪਾਰ ਸੰਗਠਨ ਵਿੱਚ ਸ਼ਾਮਲ ਹੋਣ ਤੋਂ ਇੱਕ ਸਾਲ ਪਹਿਲਾਂ ਦੌਲਤ ਸਿਰਫ $ 7 ਟ੍ਰਿਲੀਅਨ ਸੀ, ਜੋ ਕਿ ਹੁਣ ਵੱਧ ਕੇ $ 120 ਟ੍ਰਿਲੀਅਨ ਹੋ ਗਈ ਹੈ, ਜਿਸ ਨਾਲ ਚੀਨ ਦੇ ਆਰਥਿਕ ਵਿਕਾਸ ‘ਚ ਬਹੁਤ ਤੇਜ਼ੀ ਆਈ ਹੈ।
ਅਮਰੀਕਾ ਦੀ ਦੌਲਤ ਵੀ ਪਿਛਲੇ 20 ਸਾਲਾਂ ‘ਚ ਦੁੱਗਣੀ ਹੋ ਗਈ ਹੈ। ਸਾਲ 2000 ‘ਚ ਅਮਰੀਕਾ ਦੀ ਜਾਇਦਾਦ $90 ਟ੍ਰਿਲੀਅਨ ਸੀ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਅਮਰੀਕਾ ‘ਚ ਜਾਇਦਾਦ ਦੀਆਂ ਕੀਮਤਾਂ ‘ਚ ਜ਼ਿਆਦਾ ਵਾਧਾ ਨਾ ਹੋਣ ਕਾਰਨ ਅਮਰੀਕੀ ਦੌਲਤ ਚੀਨ ਦੇ ਮੁਕਾਬਲੇ ਘੱਟ ਰਹੀ ਤੇ ਇਸ ਨੇ ਆਪਣਾ ਨੰਬਰ ਇਕ ਸਥਾਨ ਗੁਆ ਦਿੱਤਾ।