ਕੈਟਰੀਨਾ ਤੇ ਵਿੱਕੀ ਦੇ ਵਿਆਹ ’ਚ ਸ਼ਾਮਲ ਨਾ ਹੋਣ ਦੀ ਸਲਮਾਨ ਖ਼ਾਨ ਨੇ ਵਜ੍ਹਾਂ ਦੱਸੀ
Mumbai: The wedding season is in full swing in Bollywood these days. Fans are eager to see the wedding of many couples, but at the moment the eyes of the fans are on the wedding of Katrina Kaif and Vicky Kaushal. The couple is getting married in Rajasthan in December this year.
But recently media reports have surfaced that Salman Khan is not going to attend the wedding of his friend Katrina Kaif.
According to reports, Vicky Kaushal and Katrina Kaif were roka ceremony at Kabir Khan’s house on Diwali. Katrina Kaif is very close to the director of ‘New York’ and ‘Ek Tha Tiger’, she considers his family as her own.
There are reports that Salman Khan did not go to Katrina’s Roka ceremony because the ceremony was at Kabir Khan’s house. After the movie ‘Tubelight’, there has been a rift in the relationship between Kabir Khan and Salman Khan.
Salman Khan will not attend Katrina Kaif’s wedding because he has so many commitments. Salman Khan has been busy shooting for ‘Pathan’ and ‘Tiger 3’ for several days now. This is because after the arrest of Shah Rukh Khan’s son Aryan, Salman Khan had put all his projects on hold.
But now the shooting of these films is starting. In such a situation, the makers want to complete the shooting of Shah Rukh Khan’s and Salman Khan’s parts before he leaves. And all the dates are probably around Katrina’s wedding. As a result, Salman Khan will not be able to attend the wedding.
ਕੈਟਰੀਨਾ ਤੇ ਵਿੱਕੀ ਦੇ ਵਿਆਹ ’ਚ ਸ਼ਾਮਲ ਨਾ ਹੋਣ ਦੀ ਸਲਮਾਨ ਖ਼ਾਨ ਨੇ ਵਜ੍ਹਾਂ ਦੱਸੀ
ਮੁੰਬਈ – ਬਾਲੀਵੁੱਡ ਵਿੱਚ ਇਨ੍ਹੀਂ ਦਿਨੀਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਪ੍ਰਸ਼ੰਸਕ ਵੈਸੇ ਤਾਂ ਕਈ ਕੱਪਲਜ਼ ਦੇ ਵਿਆਹ ਦੇਖਣ ਲਈ ਉਸਤਕ ਹਨ ਪਰ ਫਿਲਹਾਲ ਪ੍ਰਸ਼ੰਸਕਾਂ ਦੀ ਨਜ਼ਰ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਤੇ ਟਿਕੀ ਹੈ। ਇਸ ਸਾਲ ਦਸੰਬਰ ਵਿੱਚ ਇਹ ਕੱਪਲ ਰਾਜਸਥਾਨ ਵਿੱਚ ਵਿਆਹ ਕਰਵਾਉਣ ਜਾ ਰਿਹਾ ਹੈ।
ਪਰ ਹਾਲ ਹੀ ਮੀਡੀਆ ਰਿਪੋਰਟ ਸਾਹਮਣੇ ਆਈ ਹੈ ਕਿ ਸਲਮਾਨ ਖ਼ਾਨ ਆਪਣੀ ਦੋਸਤ ਕੈਟਰੀਨਾ ਕੈਫ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋਣ ਵਾਲੇ ਹਨ।
ਰਿਪੋਰਟ ਅਨੁਸਾਰ ,ਦੀਵਾਲੀ ਮੌਕੇ ਕਬੀਰ ਖ਼ਾਨ ਦੇ ਘਰ ਵਿੱਚ ਹੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦਾ ਰੋਕਾ ਹੋਇਆ ਸੀ। ਕੈਟਰੀਨਾ ਕੈਫ ‘ਨਿਊਯਾਰਕ’ ਤੇ ‘ਏਕ ਥਾ ਟਾਈਗਰ’ ਦੇ ਨਿਰਦੇਸ਼ਕ ਦੀ ਬਹੁਤ ਕਰੀਬੀ ਹੈ, ਉਸ ਦੇ ਪਰਿਵਾਰ ਨੂੰ ਉਹ ਆਪਣੇ ਪਰਿਵਾਰ ਵਾਂਗ ਸਮਝਦੀ ਹੈ।
ਅਜਿਹੀਆਂ ਖ਼ਬਰਾਂ ਹਨ ਕਿ ਸਲਮਾਨ ਖ਼ਾਨ ਇਸ ਲਈ ਕੈਟਰੀਨਾ ਦੀ ਰੋਕਾ ਸੈਰੇਮਨੀ ਵਿੱਚ ਨਹੀਂ ਗਏ ਸਨ ਕਿਉਂਕਿ ਸੈਰੇਮਨੀ ਕਬੀਰ ਖ਼ਾਨ ਦੇ ਘਰ ‘ਚ ਸੀ। ‘ਟਿਊਬਲਾਈਟ’ ਫ਼ਿਲਮ ਤੋਂ ਬਾਅਦ ਕਬੀਰ ਖ਼ਾਨ ਤੇ ਸਲਮਾਨ ਖ਼ਾਨ ਦੇ ਰਿਸ਼ਤਿਆਂ ਵਿੱਚ ਕਾਫੀ ਤਰੇੜ ਆ ਗਈ ਹੈ।
ਸਲਮਾਨ ਖ਼ਾਨ ਕੈਟਰੀਨਾ ਕੈਫ ਦੇ ਵਿਆਹ ਵਿੱਚ ਇਸ ਲਈ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਦੇ ਕਈ ਕਮਿਟਮੈਂਟਸ ਹਨ। ਸਲਮਾਨ ਖ਼ਾਨ ਕਈ ਦਿਨਾਂ ਤੋਂ ‘ਪਠਾਨ’ ਤੇ ‘ਟਾਈਗਰ 3’ ਦੀ ਸ਼ੂਟਿੰਗ ਵਿੱਚ ਰੁੱਝੇ ਹਨ। ਅਜਿਹਾ ਇਸ ਲਈ ਕਿਉਂਕਿ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਲਮਾਨ ਖਾਨ ਨੇ ਆਪਣੇ ਸਾਰੇ ਪ੍ਰਾਜੈਕਟ ਹੋਲਡ ਤੇ ਰੱਖ ਦਿੱਤੇ ਸਨ।
ਪਰ ਹੁਣ ਇਨ੍ਹਾਂ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ। ਅਜਿਹੇ ਵਿੱਚ ਮੇਕਰਜ਼ ਸ਼ਾਹਰੁਖ ਖ਼ਾਨ ਦੇ ਬਾਹਰ ਜਾਣ ਤੋਂ ਪਹਿਲਾਂ ਉਸ ਦੇ ਤੇ ਸਲਮਾਨ ਖ਼ਾਨ ਦੇ ਹਿੱਸਿਆਂ ਦੀ ਸ਼ੂਟਿੰਗ ਨੂੰ ਪੂਰੀ ਕਰਨਾ ਚਾਹੁੰਦੇ ਹਨ। ਅਤੇ ਸਾਰੀਆਂ ਡੇਟਸ ਸ਼ਾਇਦ ਕੈਟਰੀਨਾ ਦੇ ਵਿਆਹ ਦੇ ਆਲੇ-ਦੁਆਲੇ ਹਨ। ਇਸ ਕਰਕੇ ਸਲਮਾਨ ਖ਼ਾਨ ਇਹ ਵਿਆਹ ਅਟੈਂਡ ਨਹੀਂ ਕਰ ਸਕਣਗੇ।