GTA News Media

Top Info Bar
22.1°C Toronto Loading date...
Punjab

ਅਹਿਮ ਖਬਰ :ਸੀਐਮ ਚੰਨੀ ਨੇ 32 ਕਿਸਾਨ ਜੱਥੇਬੰਦੀਆਂ ਦੀਆਂ ਮੰਗਾਂ ਮੰਨੀਆ

ਅਹਿਮ ਖਬਰ :ਸੀਐਮ ਚੰਨੀ ਨੇ 32 ਕਿਸਾਨ ਜੱਥੇਬੰਦੀਆਂ ਦੀਆਂ ਮੰਗਾਂ ਮੰਨੀਆ
Share this post via:

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ 32 ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਸੀਐਮ ਚੰਨੀ ਨੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਲਗਭਗ ਸਾਰੀਆਂ ਹੀ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਦੱਸਿਆ ਕਿ ਗੁਲਾਬੀ ਕੀੜੇ ਤੋਂ ਪ੍ਰਭਾਵਿਤ ਕਿਸਾਨਾਂ ਦਾ ਮੁਆਵਜ਼ਾ 12 ਹਜ਼ਾਰ ਰੁਪਏ ਤੋਂ ਵਧਾ ਕੇ 17 ਹਜ਼ਾਰ ਰੁਪਏ ਤੱਕ ਕੀਤਾ ਗਿਆ ਹੈ।ਤੇ ਸਰਕਾਰ ਨੇ ਪਰਾਲੀ ਸਾੜਨ ਲਈ ਕਿਸਾਨਾਂ ਤੇ ਦਰਜ ਕੀਤੇ ਪਰਚੇ ਵੀ ਰੱਦ ਕਰ ਦਿੱਤੇ ਹਨ।

ਇਸ ਦੇ ਨਾਲ ਹੀ ਝੋਨੇ ਦੀ ਖਰੀਦ 4 ਦਿਨਾਂ ‘ਚ ਮੁਕੰਮਲ ਕਰਨ, ਇੱਕ ਹਫ਼ਤੇ ‘ਚ ਨੌਕਰੀਆਂ ‘ਚ ਰਾਖਵਾਂਕਰਨ ਦਾ ਕਾਨੂੰਨ ਬਣਾਉਣ, ਪੰਜਾਬ ‘ਚ ਸਿਰਫ਼ ਪੰਜਾਬੀਆਂ ਨੂੰ ਨੌਕਰੀਆਂ ਦੇਣ, ਨਰਮਾ ਚੁਗਣ ਵਾਲੇ ਕਿਸਾਨਾਂ ਨੂੰ 10 ਫੀਸਦੀ ਮੁਆਵਜ਼ਾ ਦੇਣ ਤੇ ਕਿਸਾਨ ਅੰਦੋਲਨ ਨਾਲ ਸਬੰਧਤ ਸਾਰੇ ਪਰਚੇ ਰੱਦ ਕਰਨ ਦੀਆਂ ਮੰਗਾਂ ਵੀ ਸਵੀਕਾਰ ਕੀਤੀਆਂ ਗਈਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਦਲ ਸਰਕਾਰ ਨੇ 2013 ‘ਚ ਖੇਤੀਬਾੜੀ ਕਾਲਾ ਬਿੱਲ ਵਰਗਾ ਕਾਨੂੰਨ ਪਾਸ ਕੀਤਾ ਸੀ ਤੇ ਹੁਣ ਅਸੀਂ ਇਸਨੂੰ ਰੱਦ ਕਰ ਦਿੱਤਾ ਹੈ।ਉਨ੍ਹਾ ਨੇ ਦੱਸਿਆ ਕਿ ਏ.ਪੀ.ਸੀ ਸਕੀਮ ਤਹਿਤ 500 ਕਿਸਾਨਾਂ ਨੇ ਕੁਨੈਕਸ਼ਨ ਲਏ ਹਨ, ਜੋ ਕਿ ਪੰਜਾਬ ਸਰਕਾਰ ਵੱਲੋਂ ਮੁਫ਼ਤ ਦਿੱਤੇ ਜਾਣਗੇ।

ਚਰਨਜੀਤ ਚੰਨੀ ਨੇ ਕਿਹਾ ਕਿ ਇਹ ਮੀਟਿੰਗ ਖੁਸ਼ੀ ਦੇ ਮਾਹੌਲ ‘ਚ ਹੋਈ। ਕਿਸਾਨ ਜਥੇਬੰਦੀਆਂ ਪੰਜਾਬ ਤੇ ਕਿਸਾਨਾਂ ਲਈ ਵੱਡੀ ਲੜਾਈ ਲੜ ਰਹੀਆਂ ਹਨ। ਉਨ੍ਹਾਂ ਨੇ ਕਿਸਾਨਾਂ ਦੀ ਹਰ ਪੱਧਰ ਤੇ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਉਹ ਹੀ ਮਤਾ ਲੈ ਕੇ ਆਏ ਹਾਂ ਜੋ ਕਿਸਾਨ ਚਾਹੁੰਦੇ ਸਨ।