GTA News Media

Top Info Bar
22.1°C Toronto Loading date...
Punjab

ਵੱਡੀ ਖਬਰ : ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਪੜ੍ਹਨ ਲਈ ਗੁਰਦੁਆਰਿਆਂ ਨੇ ਖੋਲ੍ਹੇ ਦਰਵਾਜੇ

ਵੱਡੀ ਖਬਰ : ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਪੜ੍ਹਨ ਲਈ ਗੁਰਦੁਆਰਿਆਂ ਨੇ ਖੋਲ੍ਹੇ ਦਰਵਾਜੇ
Share this post via:

ਨਵੀਂ ਦਿੱਲੀ :ਹਰਿਆਦਾ ਦੇ ਗੁਰੂਗ੍ਰਾਮ ‘ਚ ਕੁਝ ਹਿੰਦੂ ਸੰਗਠਨਾਂ ਵੱਲੋਂ ਖੁੱਲ੍ਹੇ ‘ਚ ਨਮਾਜ਼ ਪੜ੍ਹਨ ਦਾ ਕੀਤੇ ਜਾ ਰਹੇ ਵਿਰੋਧ ਦੇ ਚਲਦਿਆਂ ਇਸ ਇਲਾਕੇ ਦੇ ਗੁਰਦੁਆਰਿਆਂ ਦੇ ਇਕ ਸਥਾਨਕ ਕਮੇਟੀ ਨੇ ਐਲਾਨ ਕੀਤਾ ਕਿ ਉਹ ਗੁਰਦੁਆਰਿਆਂ ‘ਚ ਨਮਾਜ਼ ਪੜ੍ਹਨ ਦੀ ਆਗਿਆ ਦੇਣਗੇ। ਗੁਰੂਗ੍ਰਾਮ ਦੀ ਗੁਰਦੁਆਰਾ ਸਿੰਘ ਸਭਾ ਕਮੇਟੀ, ਜਿਸ ‘ਚ ਪੰਜ ਗੁਰਦੁਆਰੇ ਹਨ- ਸਦਰ ਬਾਜ਼ਾਰ ਸਬਜ਼ੀ ਮੰਡੀ, ਸੈਕਟਰ 39 , ਸੈਕਟਰ 46, ਜੈਕਬਪੁਰਾ ਅਤੇ ਮਾਡਲ ਟਾਊਨ।ਸਿੰਘ ਸਭਾ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਮੁਸਲਮਾਨਾਂ ਨੂੰ ਪੇਸ਼ਕਸ਼ ਕਰਨ ਦੀ ਆਗਿਆ ਦੇਣ ਲਈ ਪ੍ਰਸ਼ਾਸਨ ਨਾਲ ਸੰਪਰਕ ਵੀ ਕੀਤਾ ਜਾਵੇਗਾ। ਕਮੇਟੀ ਦੇ ਮੈਬਰ ਹੈਰੀ ਸਿੰਧੂ ਨੇ ਕਿਹਾ ਕਿ ਖੁੱਲ੍ਹੇ ਖੇਤਰ ‘ਚ ਨਮਾਜ ਦੇ ਵਿਰੋਧ ਬਾਰੇ ਸੁਣਕੇ ਬਹੁਤ ਹੀ ਦੁੱਖ ਹੋਇਆ।ਤੇ ਗੁਰਦੁਆਰਿਆਂ ਦੇ ਦਰਵਾਜੇ ਹਮੇਸ਼ਾਂ ਸਭ ਦੇ ਲਈ ਖੁੱਲ੍ਹੇ ਹਨ। ਜੇ ਮੁਸਲਮਾਨਾਂ ਨੂੰ ਜੁੰਮੇ ਦੀ ਨਿਮਾਜ ਪੜ੍ਹਨ ਲਈ ਥਾਂ ਨਹੀਂ ਮਿਲ ਰਹੀ, ਤਾਂ ਉਨ੍ਹਾਂ ਦਾ ਗੁਰਦੁਆਰਿਆਂ ‘ਚ ਨਮਾਜ ਪੜ੍ਹਨ ਲਈ ਸਵਾਗਤ ਹੈ।

ਉੱਧਰ ,ਗੁਰੂਗ੍ਰਾਮ ਮੁਸਲਿਮ ਕੌਂਸਲ ਤੇ ਨਾਗਰਿਕ ਏਕਤਾ ਮੰਚ ਦੇ ਸਹਿ ਸੰਥਾਪਕ ਅਲਤਾਫ ਅਹਿਮਦ ਨੇ ਕਿਹਾ ਕਿ ਉਨ੍ਹਾਂ ਤੇ ਸ਼ਹਿਰ ਦੇ ਹੋਰ ਮੁਸਲਮਾਨਾਂ ਨੇ ਗੁਰਦੁਆਰਾ ਸਿੰਘ ਸਭਾ ਕਮੇਟੀ ਦੀ ਸ਼ਾਨਦਾਨ ਪੇਸ਼ਕਸ਼ ਦੀ ਸ਼ਲਾਘਾ ਕੀਤੀ ਹੈ।