GTA News Media

Top Info Bar
22.1°C Toronto Loading date...
Canada Punjab Toronto/GTA

ਓਨਟਾਰੀਓ 2.2 ਮਿਲੀਅਨ ਸਕੂਲੀ ਬੱਚਿਆਂ ਨੂੰ ਸਰਦੀਆਂ ਦੀਆਂ ਛੁੱਟੀਆਂ ਲਈ ਰੈਪਿਡ ਐਂਟੀਜੇਨ ਟੈਸਟਾਂ ਨਾਲ ਘਰ ਭੇਜੇਗਾ

ਓਨਟਾਰੀਓ 2.2 ਮਿਲੀਅਨ ਸਕੂਲੀ ਬੱਚਿਆਂ ਨੂੰ ਸਰਦੀਆਂ ਦੀਆਂ ਛੁੱਟੀਆਂ ਲਈ  ਰੈਪਿਡ ਐਂਟੀਜੇਨ ਟੈਸਟਾਂ ਨਾਲ ਘਰ ਭੇਜੇਗਾ
Share this post via:

ਓਨਟਾਰੀਓ ਛੁੱਟੀਆਂ ਦੌਰਾਨ  ਸੂਬੇ ਦੇ ਹਰੇਕ ਸਕੂਲੀ ਬੱਚੇ ਨੂੰ ਪੰਜ ਰੈਪਿਡ ਐਂਟੀਜੇਨ COVID-19 ਟੈਸਟਾਂ ਨਾਲ ਘਰ ਭੇਜਣ ਦੀ ਤਿਆਰੀ ਕਰ ਰਿਹਾ ਹੈ। .

ਓਨਟਾਰੀਓ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਦਸੰਬਰ ਦੇ ਅੱਧ ਵਿੱਚ , ਸਕੂਲਾਂ ਦੁਆਰਾ 11 ਮਿਲੀਅਨ ਰੈਪਿਡ ਐਂਟੀਜੇਨ ਕੋਵਿਡ-19 ਟੈਸਟ ਦਿੱਤੇ ਜਾਣਗੇ- ਜੋ ਸੂਬੇ ਦੇ ਲਗਭਗ 2.2 ਮਿਲੀਅਨ ਸਕੂਲ ਵਿਦਿਆਰਥੀਆਂ ਲਈ ਕਾਫ਼ੀ ਹਨ – ਹਦਾਇਤਾਂ ਅਨੁਸਾਰ ਉਹ ਹਰ ਤਿੰਨ ਜਾਂ ਚਾਰ ਦਿਨਾਂ ਵਿੱਚ ਇੱਕ ਟੈਸਟ ਦੀ ਵਰਤੋਂ ਕਰਨ।

ਸਰਦੀਆਂ ਦੀ ਛੁੱਟੀਆਂ , 23 ਦਸੰਬਰ ਤੋਂ ਸ਼ੁਰੂ ਹੋ ਰਹੀਆਂ ਹਨ।

ਕੋਈ ਵੀ ਬੱਚਾ ਜੋ ਐਂਟੀਜੇਨ ਟੈਸਟਾਂ ਨਾਲ positive ਸਾਬਿਤ ਹੁੰਦਾ ਹੈ, ਉਸਨੂੰ ਇੱਕ ਪੁਸ਼ਟੀਕਰਨ PCR COVID-19 ਟੈਸਟ ਕਰਵਾਉਣ ਦੀ ਲੋੜ ਹੋਵੇਗੀ।

ਸਿੱਖਿਆ ਮੰਤਰੀ ਸਟੀਫਨ ਨੇ ਯੋਜਨਾ ਬਾਰੇ ਕਿਹਾ, “ਇਹ ਅਸਲ ਵਿੱਚ ਜਨਵਰੀ ਵਿੱਚ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਸਕੂਲ ਵਿੱਚ ਵਾਪਸ ਲਿਆਉਣ ਦਾ ਅਧਾਰ ਹੈ।