GTA News Media

Top Info Bar
22.1°C Toronto Loading date...
Health

Why should drink jaggery tea in winter?

Why should drink jaggery tea in winter?
Share this post via:

ਸਰਦੀਆਂ ਵਿੱਚ ਕਿਉਂ ਪੀਣੀ ਚਾਹੀਦੀ ਹੈ ਗੁੜ ਵਾਲੀ ਚਾਹ

In winter, most people drink tea several times a day. In that case, if you drink jaggery tea in winter, it is nothing less than an energy booster. jaggery is more beneficial than sugar because jaggery also helps in weight control. Drinking jaggery tea also boosts immunity. In this case we will tell you how to make jaggery tea.

Ingredients for jaggery tea:
3 tablespoons ground jaggery, 2 tablespoons tea leaves, 4 small cardamom powder, 1 tablespoon fennel powder, 2 cups milk, 1 cup water, ginger.

The right way to make jaggery tea:
Heat a cup of water in a pan. Then add cardamom, fennel, black pepper powder, ground ginger and tea leaves and boil in water. When the tea starts to boil, add milk and bring to another boil. Then put the jaggery in the cup of tea and drink the tea made in it again. Mix it well. So that the jaggery dissolves well in the tea. After that your jaggery tea is ready.

Benefits of drinking jaggery tea

Consumption of jaggery reduces belly fat:
People who do not like to eat jaggery. For them, jaggery tea is no less than a boon. And if they eat less sugar in the winter, they will be healthier. And also reduces belly fat.

Migraine relief:
It is believed that if you have migraine or headache then drinking jaggery tea in cow’s milk gives relief.

ਸਰਦੀਆਂ ਵਿੱਚ ਕਿਉਂ ਪੀਣੀ ਚਾਹੀਦੀ ਹੈ ਗੁੜ ਵਾਲੀ ਚਾਹ

ਸਰਦੀਆਂ ‘ਚ ਬਹੁਤ ਸਾਰੇ ਲੋਕ ਦਿਨ ‘ਚ ਬਹੁਤ ਵਾਰ ਚਾਹ ਪੀਂਦੇ ਹਨ। ਅਜਿਹੀ ਸਥਿਤੀ ‘ਚ, ਜੇ ਤੁਸੀਂ ਸਰਦੀਆਂ ‘ਚ ਗੁੜ ਦੀ ਚਾਹ ਪੀਂਦੇ ਹੋ, ਤਾਂ ਇਹ ਇੱਕ ਐਨਰਜੀ ਬੂਸਟਰ ਤੋਂ ਘੱਟ ਨਹੀਂ ਹੈ। ਖੰਡ ਨਾਲੋਂ ਗੁੜ ਵਧੇਰੇ ਹੀ ਫਾਇਦੇਮੰਦ ਹੁੰਦਾ ਹੈ।ਕਿਉਕਿ ਗੁੜ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਗੁੜ ਦੀ ਚਾਹ ਪੀਣ ਨਾਲ ਇਮਿਊਨਿਟੀ ਵੀ ਵਧਦੀ ਹੈ। ਅਜਿਹੀ ਸਥਿਤੀ ‘ਚ ਅਸੀਂ ਤੁਹਾਨੂੰ ਦੱਸਾਂਗੇ ਕਿ ਗੁੜ ਦੀ ਚਾਹ ਕਿਵੇਂ ਬਣਾਈਏ।

ਗੁੜ ਦੀ ਚਾਹ ਲਈ ਸਮੱਗਰੀ:
3 ਚੱਮਚ ਗੁੜ ਪੀਸਿਆ ਹੋਇਆ, 2 ਚੱਮਚ ਚਾਹ ਪੱਤੀ, 4 ਛੋਟੀ ਇਲਾਇਚੀ ਪੀਸੀ ਹੋਈ, 1 ਚੱਮਚ ਸੌਂਫ ਪੀਸੀ ਹੋਈ, 2 ਕੱਪ ਦੁੱਧ, 1 ਕੱਪ ਪਾਣੀ, ਅਦਰਕ।

ਗੁੜ ਦੀ ਚਾਹ ਬਣਾਉਣ ਦਾ ਸਹੀ ਤਰੀਕਾ:
ਇੱਕ ਪੈਨ ‘ਚ ਇੱਕ ਕੱਪ ਪਾਣੀ ਗਰਮ ਕਰੋ। ਇਸ ਤੋਂ ਬਾਅਦ ਪਾਣੀ ‘ਚ ਇਲਾਇਚੀ, ਸੌਂਫ, ਕਾਲੀ ਮਿਰਚ ਪਾਊਡਰ, ਪੀਸਿਆ ਹੋਇਆ ਅਦਰਕ ਤੇ ਚਾਹ ਪੱਤੀ ਪਾ ਕੇ ਉਬਾਲ ਲਓ। ਜਦੋਂ ਚਾਹ ਉਬਲਣ ਲੱਗੇ ਤਾਂ ਇਸ ‘ਚ ਦੁੱਧ ਪਾਓ ਤੇ ਇੱਕ ਹੋਰ ਉਬਾਲਾ ਦਵੋ। ਇਸ ਤੋਂ ਬਾਅਦ ਚਾਹ ਦੇ ਕੱਪ ‘ਚ ਗੁੜ ਪਾਓ ਤੇ ਇਸ ‘ਚ ਬਣੀ ਹੋਈ ਚਾਹ ਨੂੰ ਪੁਣ ਲਵੋ। ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਤਾਂ ਜੋ ਗੁੜ ਚਾਹ ‘ਚ ਚੰਗੀ ਤਰ੍ਹਾਂ ਘੁਲ ਜਾਵੇ। ਇਸ ਤੋ ਬਾਅਦ ਤੁਹਾਡੀ ਗੁੜ ਦੀ ਚਾਹ ਤਿਆਰ ਹੈ।

ਗੁੜ ਦੀ ਚਾਹ ਪੀਣ ਦੇ ਲਾਭ

ਗੁੜ ਦੇ ਸੇਵਨ ਨਾਲ ਪੇਟ ਦੀ ਚਰਬੀ ਘੱਟਦੀ ਹੈ:
ਜਿਹੜੇ ਲੋਕ ਗੁੜ ਖਾਣਾ ਪਸੰਦ ਨਹੀਂ ਕਰਦੇ। ਉਨ੍ਹਾਂ ਲਈ ਗੁੜ ਦੀ ਚਾਹ ਕਿਸੇ ਵੀ ਵਰਦਾਨ ਤੋਂ ਘੱਟ ਨਹੀਂ ਹੈ। ਤੇ ਜੇ ਉਹ ਸਰਦੀਆਂ ਵਿੱਚ ਖੰਡ ਘੱਟ ਖਾਂਦੇ ਹਨ, ਤਾਂ ਉਹ ਸਿਹਤਮੰਦ ਵੀ ਹੋਣਗੇ। ਤੇ ਪੇਟ ਦੀ ਫੈਟ ਵੀ ਘੱਟਦੀ ਹੈ।

ਮਾਈਗ੍ਰੇਨ ਤੋਂ ਰਾਹਤ:
ਮੰਨਿਆ ਜਾਂਦਾ ਹੈ ਕਿ ਜੇ ਮਾਈਗ੍ਰੇਨ ਜਾਂ ਸਿਰਦਰਦ ਹੈ ਤਾਂ ਗਾਂ ਦੇ ਦੁੱਧ ‘ਚ ਗੁੜ ਦੀ ਚਾਹ ਪੀਣ ਨਾਲ ਇਸ ‘ਚ ਆਰਾਮ ਮਿਲਦਾ ਹੈ।