ਸਿੱਖਾ ਨੂੰ ਖ਼ਾਲਿਸਤਾਨੀ ਅੱਤਵਾਦੀ ਕਹਿ ਕੇ ਕੰਗਨਾ ਨੇ ਫਿਰ ਛੇੜਿਆ ਨਵਾਂ ਵਿਵਾਦ
Chandigarh – Kangana Ranaut has been embroiled in controversy ever since. Now she has shared another post on Instagram about Khalistan.
In the post, Kangana writes, “Khalistani militants may have turned their backs on the government today but one woman cannot be forgotten, only the female Prime Minister trampled them under her shoes.” How much he tolerated for this country. He lost his life and trampled on them like mosquitoes but did not allow the country to disintegrate. Decades after his death they still tremble at her name. They need the same kind of Guru. ‘
Let it be known that Kangana Ranaut is also working in the upcoming film ‘Emergency’ based on Indira Gandhi. In such a case, such a post is being considered as a cheap propaganda for the film only.
ਸਿੱਖਾ ਨੂੰ ਖ਼ਾਲਿਸਤਾਨੀ ਅੱਤਵਾਦੀ ਕਹਿ ਕੇ ਕੰਗਨਾ ਨੇ ਫਿਰ ਛੇੜਿਆ ਨਵਾਂ ਵਿਵਾਦ
ਚੰਡੀਗੜ੍ਹ – ਕੰਗਨਾ ਰਣੌਤ ਆਏ ਦਿਨ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ। ਹੁਣ ਉਸ ਨੇ ਇਕ ਹੋਰ ਪੋਸਟ ਇੰਸਟਾਗ੍ਰਾਮ ਤੇ ਖ਼ਾਲਿਸਤਾਨ ਨੂੰ ਲੈ ਕੇ ਸਾਂਝੀ ਕੀਤੀ ਹੈ।
ਇਸ ਪੋਸਟ ਵਿੱਚ ਕੰਗਨਾ ਲਿਖਦੀ ਹੈ, ‘ਖ਼ਾਲਿਸਤਾਨੀ ਅੱਤਵਾਦੀਆਂ ਨੇ ਚਾਹੇ ਅੱਜ ਸਰਕਾਰ ਤੋਂ ਆਪਣੇ ਹੱਥ ਘੁਮਾ ਲਏ ਹੋਣ ਪਰ ਇਕ ਮਹਿਲਾ ਨੂੰ ਭੁਲਾਇਆ ਨਹੀਂ ਜਾ ਸਕਦਾ, ਸਿਰਫ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠਾਂ ਕੁਚਲ ਦਿੱਤਾ ਸੀ। ਉਸ ਨੇ ਇਸ ਦੇਸ਼ ਲਈ ਕਿੰਨਾ ਕੁਝ ਬਰਦਾਸ਼ਤ ਕੀਤਾ। ਉਸ ਨੇ ਆਪਣੀ ਜ਼ਿੰਦਗੀ ਗੁਆ ਕੇ ਇਨ੍ਹਾਂ ਨੂੰ ਮੱਛਰਾਂ ਵਾਂਗ ਮਸਲ ਦਿੱਤਾ ਪਰ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ।ਤੇ ਉਸ ਦੀ ਮੌਤ ਦੇ ਦਹਾਕਿਆਂ ਬਾਅਦ ਅੱਜ ਵੀ ਇਹ ਉਸ ਦੇ ਨਾਂ ਤੋਂ ਕੰਬਦੇ ਹਨ। ਇਨ੍ਹਾਂ ਨੂੰ ਤਾ ਉਸੇ ਤਰ੍ਹਾਂ ਦਾ ਹੀ ਗੁਰੂ ਚਾਹੀਦਾ ਹੈ।’
ਦੱਸ ਦੇਈਏ ਕਿ ਕੰਗਨਾ ਰਣੌਤ ਇੰਦਰਾ ਗਾਂਧੀ ਤੇ ਬਣਨ ਵਾਲੀ ਫ਼ਿਲਮ ‘ਐਮਰਜੈਂਸੀ’ ਵਿੱਚ ਕੰਮ ਵੀ ਕਰ ਰਹੀ ਹੈ। ਅਜਿਹੇ ਵਿੱਚ ਉਸ ਵਲੋਂ ਇਸ ਤਰ੍ਹਾਂ ਦੀ ਪੋਸਟ ਸਿਰਫ ਫ਼ਿਲਮ ਲਈ ਇੱਕ ਸਸਤਾ ਪ੍ਰਚਾਰ ਮੰਨਿਆ ਜਾ ਰਿਹਾ ਹੈ।