ਵਿਸ਼ਵ ਪੰਜਾਬੀ ਕਾਨਫਰੰਸ(ਰਜਿ) ਟੋਰੰਟੋ” ਵੱਲੋਂ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮੱਰਪਿਤ ਇਕ ਰੋਜ਼ਾ ਸੈਮੀਨਾਰ 5 ਦਸੰਬਰ ਨੂੰ
“ ਵਿਸ਼ਵ ਪੰਜਾਬੀ ਕਾਨਫਰੰਸ(ਰਜਿ) ਟੋਰੰਟੋ” ਵੱਲੋਂ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮੱਰਪਿਤ ਇਕ ਰੋਜ਼ਾ ਸੈਮੀਨਾਰ 5 ਦਸੰਬਰ 2021 ਨੂੰ ਗਰੈਂਡ ਤਾਜ ਕਨਵੈਨਸ਼ਨ ਸੈਂਟਰ ,6915, ਡਿਕਸੀ ਰੋਡ, ਮਿਸੀਸਾਗਾ, ਵਿਖੇ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਦੇ ਪਹਿਲੇ ਹਿੱਸੇ ਵਿਚ ਗੁਰੂ ਜੀ ਬਾਰੇ ਪੰਜ ਪਰਚੇ ਡਾ. ਡੀ ਪੀ ਸਿੰਘ,ਡਾ ਦਵਿੰਦਰ ਸਿੰਘ ਸੇਖੋਂ, ਡਾ ਗੁਰਨਾਮ ਕੌਰ,ਸ ਪੂੁਰਨ ਸਿੰਘ ਪਾਂਧੀ ਅਤੇ ਸ ਪਿਆਰਾ ਸਿੰਘ ਕੁੱਦੋਵਾਲ ਅਤੇ ਪੰਜ ਪਰਚੇ ਕਿਸਾਨੀ ਅੰਦੋਲਨ ਸੰਬੰਧੀ ਡਾ ਸੁੱਚਾ ਸਿੰਘ ਗਿੱਲ, ਐਡਵੋਕੇਟ ਜੋਗਿੰਦਰ ਸਿੰਘ ਤੂਰ, ਡਾ ਕੰਵਲਜੀਤ ਕੌਰ ਗਿੱਲ, ਬਲਦੇਵ ਸਿੰਘ ਦੂਹੜੇ ਅਤੇ ਪ੍ਰੋ ਜਗੀਰ ਸਿੰਘ ਕਾਹਲੋਂ ਵੱਲੋਂ ਪੇਸ਼ ਕੀਤੇ ਜਾਣਗੇ। ਖਾਣੇ ਅਤੇ ਚਾਹ-ਪਾਣੀ ਦਾ ਪ੍ਰਬੰਧ ਪ੍ਰਬੰਧਕਾਂ ਵੱਲੋਂ ਕੀਤਾ ਜਾਵੇਗਾ। ਪ੍ਰਬੰਧਕਾਂ ਵੱਲੋਂ ਸਭਨਾਂ ਨੂੰ ਸ਼ਾਮਲ ਹੋਣ ਲਈ ਸਨਿਮਰ ਬੇਨਤੀ ਹੈ।