GTA News Media

Top Info Bar
22.1°C Toronto Loading date...
World

ਲੋਕਤੰਤਰ ਸੰਮੇਲਨ ‘ਚ ਚੀਨ ਤੇ ਤੁਰਕੀ ਨੂੰ ਸੱਦਾ ਨਹੀ ਦਿੱਤਾ, ਅਮਰੀਕਾ ਨੇ ਤਾਈਵਾਨ ਤੇ 110 ਦੇਸ਼ਾਂ ਦਿੱਤਾ ਨੂੰ ਸੱਦਾ ਪੱਤਰ

ਲੋਕਤੰਤਰ ਸੰਮੇਲਨ ‘ਚ ਚੀਨ ਤੇ ਤੁਰਕੀ ਨੂੰ ਸੱਦਾ ਨਹੀ ਦਿੱਤਾ, ਅਮਰੀਕਾ ਨੇ ਤਾਈਵਾਨ ਤੇ 110 ਦੇਸ਼ਾਂ ਦਿੱਤਾ ਨੂੰ ਸੱਦਾ ਪੱਤਰ
Share this post via:

ਵਾਸ਼ਿੰਗਟਨ: ਅਮਰੀਕਾ ਵੱਲੋਂ ਲੋਕਤੰਤਰ ਤੇ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਸੰਮੇਲਨ ਵਰਚੁਅਲ ਹੋਣਾ ਹੈ, ਜਿਸ ਵਿੱਚ ਦੁਨੀਆਂ ਦੇ ਲਗਭਗ 110 ਦੇਸ਼ਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਹ ਸੰਮੇਲਨ 9-10 ਦਸੰਬਰ ਨੂੰ ਹੋਵੇਗਾ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਇਸ ਸੰਮੇਲਨ ਲਈ ਬੁਲਾਏ ਗਏ ਮੈਂਬਰ ਦੇਸ਼ਾਂ ਦੀ ਸੂਚੀ ਅਨੁਸਾਰ ਇਸ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੀਨ ਤੇ ਤੁਰਕੀ ਨੂੰ ਇਸ ਵਿੱਚ ਸੱਦਾ ਨਹੀਂ ਦਿੱਤਾ ਗਿਆ। ਦੱਸ ਦੇਈਏ ਕਿ ਤੁਰਕੀ ਵੀ ਨਾਟੋ ਸੰਗਠਨ ਦਾ ਮੈਂਬਰ ਦੇਸ਼ ਹੈ।

ਇਸ ਦੇ ਨਾਲ ਹੀ ਨਾਟੋ ਦੇ ਹੋਰ ਮੈਂਬਰ ਦੇਸ਼ਾਂ ਨੂੰ ਵੀ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਇਸ ਕਾਨਫ਼ਰੰਸ ਦੀ ਖ਼ਾਸ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਤਾਇਵਾਨ ਨੂੰ ਇੱਕ ਪੂਰੀ ਤਰ੍ਹਾਂ ਵੱਖਰੇ ਦੇਸ਼ ਵਾਂਗ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।ਅਮਰੀਕਾ ਤੇ ਤਾਈਵਾਨ ਵਿਚਾਲੇ ਵਧਦੀ ਨੇੜਤਾ ਕਾਰਨ ਚੀਨ ਪ੍ਰੇਸ਼ਾਨ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਜੋ ਬਾਈਡੇਨ ਵਿਚਾਲੇ ਵਰਚੁਅਲ ਮੀਟਿੰਗ ਹੋਈ ਸੀ। ਇਸ ਮੁਲਾਕਾਤ ਦਾ ਮੇਨ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘੱਟ ਕਰਨਾ ਸੀ ਪਰ ਚੀਨ ਨੂੰ ਇਸ ਕਾਨਫਰੰਸ ਵਿੱਚ ਸੱਦਾ ਨਾ ਦੇਣ ਦਾ ਮਤਲਬ ਹੈ ਕਿ ਇਸ ਮੀਟਿੰਗ ਤੋਂ ਸਬੰਧ ਸੁਧਾਰਨ ਦਾ ਕੋਈ ਰਾਹ ਨਹੀਂ ਲੱਭਿਆ ਗਿਆ। ਇਹੀ ਕਾਰਨ ਹੈ ਕਿ ਅਮਰੀਕਾ ਨੇ ਇਸ ਵਿੱਚ ਚੀਨ ਨੂੰ ਸ਼ਾਮਲ ਨਹੀਂ ਕੀਤਾ ਹੈ।

ਇਸ ਸੰਮੇਲਨ ਵਿੱਚ ਚੀਨ ਨੂੰ ਸ਼ਾਮਲ ਨਾ ਕਰਨ ਦਾ ਇਕ ਹੋਰ ਕਾਰਨ ਦੱਖਣੀ ਚੀਨ ਸਾਗਰ ਤੇ ਤਣਾਅ ਹੈ। ਇਸ ਮੁੱਦੇ ਤੇ ਦੋਵੇਂ ਦੇਸ਼ ਕਈ ਵਾਰ ਆਹਮੋ-ਸਾਹਮਣੇ ਵੀ ਆ ਚੁੱਕੇ ਹਨ। ਇਸ ਤੋਂ ਬਿਨਾ ਸ਼ਿਨਜਿਆਂਗ ਸੂਬੇ ਵਿੱਚ ਉਇਗਰਾਂ ਤੇ ਅੱਤਿਆਚਾਰ, ਹਾਂਗਕਾਂਗ ਤੇ ਤਾਈਵਾਨ ਨਾਲ ਚੀਨ ਦਾ ਤਣਾਅ ਵੀ ਹੈ।