ਨਵਜੋਤ ਸਿੱਧੂ ਨੇ ਮੋਗਾ ਰੈਲੀ ‘ਚ ਕੀਤੇ ਵੱਡੇ ਐਲਾਨ
ਮੋਗਾ:ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਚੰਨੀ ਸਰਕਾਰ ਨੂੰ ਅੱਜ ਫਿਰ ਚੇਤਾਵਨੀ ਦਿੱਤੀ । ਅੱਜ ਵੀਰਵਾਰ ਨੂੰ ਮੋਗਾ ਰੈਲੀ ਵਿੱਚ ਸਿੱਧੂ ਨੇ ਸੀਐੱਮ ਚੰਨੀ ਨੂੰ ਕਿਹਾ ਕਿ ਉਹ ਪਾਰਟੀ ਦੇ ਨਿਰਦੇਸ਼ਾਂ ਤੇ ਚੱਲਦੇ ਹਨ।ਉਨ੍ਹਾਂ ਨੇ ਕਿਹਾ ਕਿ ਜੇਕਰ ਨਸ਼ਿਆਂ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਰਿਪੋਰਟ ਨਾ ਖੋਲ੍ਹੀ ਗਈ ਤਾਂ ਮੈਂ ਮਰਨ ਵਰਤ ਤੇ ਬੈਠਾਂਗਾ।ਸਿੱਧੂ ਨੇ ਕਿਹਾ ਕਿ ਅਦਾਲਤ ਨੇ ਹਦਾਇਤ ਕੀਤੀ ਹੈ ਕਿ ਇਸ ਰਿਪੋਰਟ ਨੂੰ ਖੋਲ੍ਹ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਜਲਦੀ ਕਰੋ।ਸਿੱਧੂ ਨੇ ਦੱਸਿਆ ਕਿ ਪੰਜਾਬ ਸਿਰ 7 ਲੱਖ ਕਰੋੜ ਦਾ ਕਰਜ਼ਾ ਹੈ। ਅਸੀਂ ਕਰਜ਼ੇ ਲੈ ਕੇ ਕਰਜ਼ਾ ਹੀ ਉਤਾਰ ਰਹੇ ਹਾਂ।ਸਿੱਧੂ ਨੇ ਕਿਹਾ ਕਿ ਕਰਜ਼ਾ ਮੋੜਨ ਦੀ ਬਜਾਏ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਉਹ ਭਵਿੱਖ ਵਿੱਚ ਕਰਜ਼ਾ ਚੜ੍ਹਨ ਹੀ ਨਹੀਂ ਦੇਣਗੇ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਸਰਕਾਰ ਨੂੰ ਰੇਤ ਤੋਂ 2 ਹਜ਼ਾਰ ਕਰੋੜ ਤੇ ਸ਼ਰਾਬ ਤੋਂ 20 ਹਜ਼ਾਰ ਕਰੋੜ ਰੁਪਏ ਕਮਾ ਕੇ ਦੇਣਗੇ।