ਮੁੰਬਈ ਵਿੱਚ ਹੋਈ ਕਿਸਾਨ ਮਹਾਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਧੋਖਾ ਕਰ ਰਹੀ ਹੈ ਸਾਵਧਾਨ ਰਹਿਣ ਦੀ ਲੋੜ ਹੈ। ਸਰਕਾਰ ਹਜੇ ਤਕ ਗੱਲ ਕਰਨ ਲਈ ਲਾਈਨ ਵਿੱਚ ਨਹੀਂ ਆਈ ਹੈ। ਇਹ ਸਰਕਾਰ ਸਾਜ਼ਸ਼ੀ ਤੇ ਧੋਖੇਬਾਜ਼ ਹੈ।
ਮੁੰਬਈ ਵਿੱਚ ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਦੇ ਬੈਨਰ ਹੇਠ ਆਜ਼ਾਦ ਮੈਦਾਨ ਵਿੱਚ ਕਿਸਾਨ-ਮਜ਼ਦੂਰ ਮਹਾਪੰਚਾਇਤ ਕਰਵਾਇਆ ਗਿਆ। ਇਸ ਵਿੱਚ ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਰੋਨਾ ਦੀ ਬਿਮਾਰੀ ਵਾਗ ਤਿੰਨੋਂ ਖੇਤੀ ਕਾਨੂੰਨ ਵੀ ਬਿਮਾਰੀਆਂ ਸਨ, ਦੋਵੇਂ ਇਕੱਠੇ ਪੈਦਾ ਹੋਏ ਹਨ। ਤਿੰਨ ਕਾਨੂੰਨ ਖ਼ਤਮ ਤਾ ਹੋ ਗਏ ਹਨ ਪਰ ਕਿਸਾਨਾਂ ਦੀਆਂ ਕਈ ਬਿਮਾਰੀਆਂ ਹਲੇ ਵੀ ਖ਼ਤਮ ਨਹੀਂ ਹੋਈਆਂ ਹਨ।
ਅੰਦੋਲਨ ਲੰਮੇ ਸਮੇਂ ਤਕ ਚੱਲੇਗਾ
ਮਹਾਪੰਚਾਇਤ ਦੌਰਾਨ ਰਾਕੇਸ਼ ਟਿਕੈਤ ਨੇ ਸਪੱਸ਼ਟ ਕੀਤਾ ਕਿ ਇਹ ਅੰਦੋਲਨ ਲੰਬੇ ਸਮੇਂ ਤਕ ਚੱਲੇਗਾ। ਇਸ ਵਿੱਚ ਹੋਰ ਵੀ ਕੁਰਬਾਨੀਆਂ ਹੋਣਗੀਆਂ। 700 ਲੋਕਾਂ ਦੀਆਂ ਕੁਰਬਾਨੀਆਂ ਹੋ ਚੁੱਕੀਆਂ ਨੇ ਤੇ ਜੇ ਤੁਸੀਂ ਸਾਡੀ ਮੀਟਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਤੁਹਾਡੀ ਮੀਟਿੰਗ ਰੋਕਾਂਗਾ। ਮਹਾਰਾਸ਼ਟਰ ਸਰਕਾਰ ਨੂੰ ਸ਼ਹੀਦ ਕਿਸਾਨਾਂ ਦੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।
ਟਿਕੈਤ ਨੇ ਮਹਾਪੰਚਾਇਤ ਦੇ ਸਾਹਮਣੇ ਕਹੀ ਇਹ ਗੱਲ
ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਐਮਐਸਪੀ ਦੇ ਸਮਰਥਕ ਸਨ ਤੇ ਕਿਸਾਨਾਂ ਦੇ ਹਿੱਤਾਂ ਦੀ ਗਾਰੰਟੀ ਨੂੰ ਯਕੀਨੀ ਬਣਾਉਣ ਲਈ ਦੇਸ਼ ਵਿਆਪੀ ਕਾਨੂੰਨ ਚਾਹੁੰਦੇ ਸਨ। ਉਨ੍ਹਾਂ ਨੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਇਸ ਮੁੱਦੇ ਤੇ ਬਹਿਸ ਤੋਂ ਭੱਜਣ ਦਾ ਇਲਜਾਮ ਲਾਇਆ।