GTA News Media

Top Info Bar
22.1°C Toronto Loading date...
Entertainment

ਕੀ ਸ਼ੈਰੀ ਮਾਨ ਨੇ ਪਾਕਿਸਤਾਨੀ ਲੜਕੀ ਨਾਲ ਕਰਵਾਇਆ ਵਿਆਹ?

ਕੀ ਸ਼ੈਰੀ ਮਾਨ ਨੇ ਪਾਕਿਸਤਾਨੀ ਲੜਕੀ ਨਾਲ ਕਰਵਾਇਆ ਵਿਆਹ?
Share this post via:

ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਪਾਕਿਸਤਾਨੀ ਲੜਕੀ ਨਾਲ ਪਿਆਰ ਹੋ ਗਿਆ ਹੈ। ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ਤੇ ਆਪਣੇ ਪਿਆਰ ਬਾਰੇ ਖੁਦ ਸਭ ਨੂੰ ਜਾਣਕਾਰੀ ਦਿੱਤੀ ਤੇ ਪਰੀਜ਼ਾਦ ਮਾਨ ਦੇ ਨਾਲ ਤਸਵੀਰ ਵੀ ਸ਼ੇਅਰ ਕੀਤੀ। ਸ਼ੈਰੀ ਮਾਨ ਨੇ ਪਾਕਿਸਤਾਨੀ ਪਰੀਜ਼ਾਦ ਨੂੰ ਆਪਣਾ ਦਿਲ ਦੇ ਦਿੱਤਾ ਹੈ ਇਸ ਲਈ ਸ਼ੈਰੀ ਨੇ ਸ਼ਰਾਬ ਨੂੰ ਵੀ ਛੱਡ ਦਿੱਤਾ ਹੈ।

ਪਰ ਕੀ ਸ਼ੈਰੀ ਮਾਨ ਨੇ ਪਰੀਜ਼ਾਦ ਨਾਲ ਵਿਆਹ ਕਰਵਾ ਲਿਆ ਹੈ ਜਾਂ ਇਸ਼ਕ ਦੀ ਸਿਰਫ ਸ਼ੁਰੂਆਤ ਹੀ ਹੈ।  ਪਰੀਜ਼ਾਦ ਦੀ ਇੰਸਟਾਗ੍ਰਾਮ ਦੇ ਨਾਂ ਨਾਲ ਵੀ ਮਾਨ ਹੈ, ਜੋ ਸ਼ੈਰੀ ਮਾਨ ਦੀ ਕਾਸਟ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਨੇ ਵਿਆਹ ਕਰਵਾ ਲਿਆ ਹੈ।

ਇਸ ਤੋਂ ਬਿਨਾ ਸ਼ੈਰੀ ਮਾਨ ਨੇ ਪਾਕਿਸਤਾਨੀ ਫੈਨਜ਼ ਲਈ ਵੀ ਖਾਸ ਸੰਦੇਸ਼ ਦਿੱਤਾ,”ਪਾਕਿਸਤਾਨ, ਮੈਂ ਆ ਰਿਹਾ ਜੱਟੋ। ਤੁਸੀਂ ਮੇਰਾ ਇੰਤਜ਼ਾਰ ਕਰ ਰਹੇ ਸੀ ਤੇ ਹੁਣ ਮੇਰੇ ਕੋਲ ਉੱਥੇ ਆਉਣ ਲਈ ਵੈਲਿਡ ਰੀਜ਼ਨ ਵੀ ਹੈ।” ਤੇ ਸ਼ੈਰੀ ਮਾਨ ਨੂੰ ਉਸ ਦੇ ਕਰੀਬੀ ਤੇ ਫੈਨਜ਼ ਇਸ ਖਾਸ ਮੌਕੇ ਲਈ ਵਧਾਈਆਂ ਵੀ ਦੇ ਰਹੇ ਹਨ।