ਵੱਡੀ ਖਬਰ :ਲੇਬਰ ਪੇਨ ਹੋਣ ਦੇ ਬਾਵਜੂਦ ਸਾਈਕਲ ਚਲਾ ਹਸਪਤਾਲ ਪਹੁੰਚੀ ਸੰਸਦ ਮੈਂਬਰ ਜੂਲੀ ਨੇ ਪਹੁੰਚਦਿਆਂ ਹੀ ਬੱਚੀ ਨੂੰ ਦਿੱਤਾ ਜਨਮ
ਨਿਊਜ਼ੀਲੈਂਡ ਦੀ ਸੰਸਦ ਮੈਂਬਰ ਜੂਲੀ ਐਨੀ ਗੇਂਟਰ ਦੀ ਪੂਰੀ ਦੁਨੀਆ ‘ਚ ਚਰਚਾ ਹੋ ਰਹੀ ਹੈ। ਅੱਜ ਸਵੇਰੇ ਜੰਮਣ ਪੀੜਾਂ ਸ਼ੁਰੂ ਹੋਣ ਤੇ ਉਹ ਖੁਦ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ ਤੇ ਘੰਟੇ ਬਾਅਦ ਹੀ ਉਸ ਨੇ ਬੱਚੀ ਨੂੰ ਜਨਮ ਦਿੱਤਾ। ਸੋਸ਼ਲ ਮੀਡੀਆ ਤੇ ਲੋਕ ਸੰਸਦ ਮੈਂਬਰ ਜੂਲੀ ਦੀ ਖੂਬ ਪ੍ਰਸੰਸਾ ਕਰ ਰਹੇ ਹਨ।
ਜੂਲੀ ਨੇ ਕੁਝ ਘੰਟਿਆਂ ਬਾਅਦ ਫੇਸਬੁੱਕ ਪੇਜ ਤੇ ਬੱਚੀ ਨਾਲ ਫੋਟੋ ਪੋਸਟ ਕੀਤੀ। ਉਸ ਨੇ ਕਿਹਾ ਅੱਜ ਸਵੇਰੇ ਹੀ ਘਰ ਨਵਾਂ ਮਹਿਮਾਨ ਆਇਆ ਹੈ।ਮੈਂ ਸੱਚਮੁੱਚ ਜੰਮਣ ਪੀੜਾਂ ‘ਚ ਸਾਈਕਲ ਚਲਾ ਕੇ ਹਸਪਤਾਲ ਜਾਣ ਦੀ ਪਹਿਲਾਂ ਕੋਈ ਵੀ ਯੋਜਨਾ ਨਹੀਂ ਸੀ ਬਣਾਈ ਪਰ ਇਹ ਸਭ ਕਿਵੇਂ ਹੋਇਆ ਰੱਬ ਹੀ ਜਾਣਦਾ ਹੈ।