ਬਹੁਤੇ ਲੋਕਾਂ ਨੂੰ ਨੀਂਦ ਨਾ ਆਉਣ ਦੀ ਇਕ ਵੱਡੀ ਸਮੱਸਿਆ ਹੁੰਦੀ ਹੈ। ਨੀਂਦ ਨਾ ਆਉਣ ਦੇ ਬਹੁਤ ਕਾਰਨ ਹੁੰਦੇ ਹਨ। ਇਸੇ ਸਮੱਸਿਆ ਦਾ ਹੱਲ ਕਰਨ ਲਈ ਅੱਜ ਅਸੀ ਇਕ ਪਦਾਰਥ ਦੀ ਗੱਲ ਕਰਨ ਜਾ ਰਹੇ ਹਾਂ ਜਿਸਦਾ ਨਾਮ ਹੈ ਦਾਲਚੀਨੀ। ਦਾਲਚੀਨੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ।ਕਿੳੇਕਿ ਇਸ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ, ਵਿਟਾਮਿਨ ਤੇ ਮਿਨਰਲ ਪਾਏ ਜਾਂਦੇ ਹਨ। ਦਾਲਚੀਨੀ ‘ਚ ਪਾਏ ਜਾਣ ਵਾਲੇ ਕੰਪਾਊਂਡ ‘ਚ ਕਈ ਦਵਾਈਆਂ ਦੇ ਗੁਣ ਹੁੰਦੇ ਹਨ, ਜਿਸ ਨਾਲ ਸਰੀਰ ਦੀਆਂ ਬਹੁਤ ਸਮੱਸਿਆਵਾਂ ਦੂਰ ਹੁੰਦੀਆਂ ਹਨ।ਤੇ ਦਾਲਚੀਨੀ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਸਿਹਤ ਨੂੰ ਦੁੱਗਣੇ ਫ਼ਾਇਦੇ ਮਿਲਦੇ ਹਨ। ਇਸੇ ਕਰਕੇ ਅੱਜ ਅਸੀਂ ਤੁਹਾਨੂੰ ਦਾਲਚੀਨੀ ਵਾਲਾ ਦੁੱਧ ਪੀਣ ਨਾਲ ਠੀਕ ਹੋਣ ਵਾਲੀਆਂ ਸਮੱਸਿਆਵਾਂ ਦੇ ਬਾਰੇ ਦੱਸਾਂਗੇ।
ਇਸ ਤਰ੍ਹਾ ਬਣਾਓ ਦਾਲਚੀਨੀ ਵਾਲਾ ਦੁੱਧ
ਪਹਿਲਾਂ 1 ਕੱਪ ਦੁੱਧ ‘ਚ 1 ਚੌਥਾਈ ਚਮਚ ਦਾਲਚੀਨੀ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲਓ। ਤੁਸੀਂ ਚਾਹੋ ਤਾਂ ਇਸ ਵਿੱਚ ਸ਼ਹਿਦ ਵੀ ਮਿਲਾ ਸਕਦੇ ਹੋ।ਪਰ ਸ਼ਹਿਦ ਨੂੰ ਦੁੱਧ ਗਰਮ ਕਰਨ ਤੋਂ ਬਾਅਦ ‘ਚ ਮਿਲਾਉਣਾ ਹੈ ਪਹਿਲਾਂ ਨਹੀਂ। ਫਿਰ ਇਸ ਨੂੰ ਠੰਡਾ ਹੋਣ ਤੱਕ ਪੀ ਲਓ।
1. ਭਾਰ ਘਟਾਉਣ ਵਿੱਚ ਕਰਦਾ ਹੈ ਮਦਦ
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ, ਕਿਉਂਕਿ ਇਹ ਸਰੀਰ ਦਾ ਮੈਟਾਬਲੀਜ਼ਮ ਵਧਾਉਦੀ ਹੈ। ਇਸ ਤੋਂ ਬਿਨਾ ਇਹ ਚਰਬੀ ਨੂੰ ਵੀ ਪਿਘਲਾਉਂਦਾ ਹੈ।
2. ਬਲੱਡ ਸ਼ੂਗਰ ਨੂੰ ਕੰਟਰੋਲ ਕਰੇ
ਦਾਲਚੀਨੀ ‘ਚ ਬਹੁਤ ਸਾਰੇ ਕੰਪਾਊਂਡਸ ਪਾਏ ਜਾਂਦੇ ਹਨ, ਜੋ ਕਿ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਦਾਲਚੀਨੀ ਵਾਲਾ ਦੁੱਧ ਟਾਈਪ-2 ਡਾਇਬਟੀਜ਼ ਵਾਲੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ ।
3. ਖੂਬਸੂਰਤ ਵਾਲ ਤੇ ਚਮੜੀ ਲਈ ਫ਼ਾਇਦੇਮੰਦ
ਜੇ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਵਾਲ ਤੇ ਚਮੜੀ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ, ਤਾਂ ਦੁੱਧ ‘ਚ ਦਾਲਚੀਨੀ ਮਿਲਾ ਕੇ ਜ਼ਰੂਰ ਪੀਓ।ਕਿਉਕਿ ਇਸ ‘ਚ ਐਂਟੀ ਬੈਕਟੀਰੀਅਲ ਗੁਣ ਚਮੜੀ ਅਤੇ ਵਾਲਾਂ ਦੀ ਇਨਫੈਕਸ਼ਨ ਤੋਂ ਮਦਦ ਕਰਦੇ ਹਨ।
4. ਨੀਂਦ ਨਾਂ ਆਉਣ ਦੀ ਸਮੱਸਿਆ
ਜੇ ਤੁਹਾਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਰਾਤ ਦੇ ਸਮੇਂ ਦਾਲਚੀਨੀ ਵਾਲਾ ਦੁੱਧ ਪੀ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ 1 ਕੱਪ ਦੁੱਧ ‘ਚ ਚੁਟਕੀ ਭਰ ਦਾਲਚੀਨੀ ਮਿਲਾ ਕੇ ਜ਼ਰੂਰ ਪੀਓ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਜਲਦੀ ਹੀ ਦੂਰ ਹੋ ਜਾਵੇਗੀ ।
5. ਪਾਚਨ ਦੀ ਸਮੱਸਿਆ ਨੂੰ ਠੀਕ ਕਰੇ
ਜੇ ਤੁਹਾਡੀ ਪਾਚਣ ਕਿਿਰਆ ਠੀਕ ਨਹੀਂ ਤੇ ਤੁਹਾਨੂੰ ਬਦਹਜ਼ਮੀ ਤੇ ਗੈਸ ਦੀ ਸਮੱਸਿਆ ਰਹਿੰਦੀ ਹੈ, ਤਾਂ ਦਾਲਚੀਨੀ ਵਾਲਾ ਦੁੱਧ ਪੀਣਾ ਤੁਹਾਡੇ ਲਈ ਬਹੁਤ ਹੀ ਫ਼ਾਇਦੇਮੰਦ ਹੈ।
6. ਹੱਡੀਆਂ ਨੂੰ ਮਜ਼ਬੂਤ ਕਰੇ
ਜੇ ਤੁਸੀਂ ਰੋਜ਼ਾਨਾ ਦੁੱਧ ‘ਚ ਚੁਟਕੀ ਭਰ ਦਾਲਚੀਨੀ ਮਿਲਾ ਕੇ ਪੀਂਦੇ ਹੋ ਤਾਂ ਤੁਹਾਨੂੰ ਕਦੇ ਵੀ ਬੁਢਾਪੇ ‘ਚ ਹੱਡੀਆਂ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਨਹੀਂ ਹੋਵੇਗੀ।ਕਿਉਕਿ ਇਸ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ।