GTA News Media

Top Info Bar
22.1°C Toronto Loading date...
Entertainment

ਸੋਨੂੰ ਸੂਦ ਨੇ ਲੋੜਵੰਦ ਪਰਿਵਾਰ ਨੂੰ ਦੁਆਈ ਮੱਝ ,ਪਰ ਸਾਹਮਣੇ ਰੱਖੀ ਇਹ ਸ਼ਰਤ

ਸੋਨੂੰ ਸੂਦ ਨੇ ਲੋੜਵੰਦ ਪਰਿਵਾਰ ਨੂੰ ਦੁਆਈ ਮੱਝ ,ਪਰ ਸਾਹਮਣੇ ਰੱਖੀ ਇਹ ਸ਼ਰਤ
Share this post via:

ਮੁੰਬਈ – ਸੋਨੂੰ ਸੂਦ ਆਪਣੀ ਨੇਕੀ ਕਾਰਨ ਅੱਜ ਕਰੋੜਾਂ ਦਿਲਾਂ ਤੇ ਰਾਜ ਕਰਦੇ ਹਨ। ਫ਼ਿਲਮਾਂ ਵਿੱਚ ਨੈਗੇਟਿਵ ਰੋਲ ਵਿੱਚ ਦਿਖਣ ਵਾਲੇ ਸੋਨੂੰ ਅਸਲ ਜ਼ਿੰਦਗੀ ਵਿੱਚ ਹੀਰੋ ਹਨ ਤੇ ਇਹ ਗੱਲ ਉਹਨਾ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤੀ ਹੈ। ਦੱਸ ਦਈਏ ਕਿ ਸੋਨੂੰ ਸੂਦ ਹੁਣ ਇਕ ਲੋੜਮੰਦ ਪਰਿਵਾਰ ਨੂੰ ਮੱਝ ਲੈ ਕੇ ਦੇ ਰਹੇ ਹਨ ਪਰ ਉਨ੍ਹਾਂ ਨੇ ਇਕ ਸ਼ਰਤ ਰੱਖੀ ਹੈ।

ਸੋਨੂੰ ਸੂਦ ਸੋਸ਼ਲ ਮੀਡੀਆ ਤੇ ਕਾਫੀ ਹੀ ਸਰਗਰਮ ਰਹਿੰਦੇ ਹਨ। ਕੋਰੋਨਾ ਕਾਲ ਵਿੱਚ ਲੋਕਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਤੋਂ ਹੁਣ ਲੋਕ ਸੋਸ਼ਲ ਮੀਡੀਆ ਤੋ ਮਦਦ ਮੰਗਦੇ ਹਨ। ਹਾਲ ਹੀ ਵਿੱਚ ਇਕ ਟਵੀਟ ਸੋਨੂੰ ਸੂਦ ਨੇ ਦੇਖਿਆ, ਜਿਸ ਵਿੱਚ ਇਕ ਸ਼ਖ਼ਸ ਨੇ ਇਕ ਗਰੀਬ ਪਰਿਵਾਰ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਕਿਹਾ। ਇਕ ਯੂਜ਼ਰ ਨੇ ਟਵੀਟ ਕੀਤਾ, ‘ਸ਼ੁਭਕਾਮਨਾਵਾਂ ਸੋਨੂੰ ਸੂਦ ਸਰ, ਨਲਗੋਂਡਾ ਜ਼ਿਲ੍ਹੇ ਦੇ ਇਸ ਪਰਿਵਾਰ ਦੇ ਮੁਖੀ ਦਾ ਦਿਹਾਂਤ ਹੋ ਗਿਆ ਹੈ। ਪਰਿਵਾਰ ਵਿੱਚ ਤਿੰਨ ਬੱਚੇ ਹਨ ਤੇ ਇਨ੍ਹਾਂ ਬੱਚਿਆਂ ਦੀ ਮਾਂ ਕੈਂਸਰ ਦੀ ਪੀੜਤ ਹੈ। ਇਸ ਲਈ ਕਿਰਪਾ ਕਰਕੇ ਉਨ੍ਹਾਂ ਨੂੰ ਇੱਕ ਮੱਝ ਖਰੀਦ ਕੇ ਦੇਵੋ ਤਾਂ ਜੋ ਉਹ ਆਪਣੀ ਜ਼ਿੰਦਗੀ ਬਤੀਤ ਕਰ ਸਕਣ।’

ਇਸ ਟਵੀਟ ਨੂੰ ਦੇਖਣ ਤੋਂ ਬਾਅਦ ਸੋਨੂੰ ਸੂਦ ਨੇ ਤਰੁੰਤ ਰੀ-ਟਵੀਟ ਕੀਤਾ ਤੇ ਲਿਿਖਆ, ‘ਚੱਲ ਬੇਟਾ, ਇਸ ਪਰਿਵਾਰ ਨੂੰ ਮੱਝ ਦਿਵਾਉਂਦੇ ਹਾਂ, ਬਸ ਇਹ ਦੁੱਧ ਵਿੱਚ ਪਾਣੀ ਨਾ ਮਿਲਾਉਣਾ।’ ਤੇ ਉਨ੍ਹਾਂ ਦਾ ਇਹ ਟਵੀਟ ਬਹੁਤ ਹੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਇਸ ਟਵੀਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਬਹੁਤ ਜਿਆਦਾ ਤਾਰੀਫ਼ ਕਰ ਰਹੇ ਹਨ।