ਟੋਰਾਂਟੋ ਪਬਲਿਕ ਹੈਲਥ ਨੇ ਕਿਹਾ ਕਿ ਇਸ ਨੇ ਕੋਵਿਡ-19 ਦੇ ਫੈਲਣ ਦਾ ਪਤਾ ਲੱਗਣ ਤੋਂ ਬਾਅਦ ਪੂਰੇ ਸਕੂਲ ਨੂੰ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ।
ਸਥਾਨਕ ਪਬਲਿਕ ਹੈਲਥ ਯੂਨਿਟ ਨੇ ਕਿਹਾ, “ਅਸੀਂ ਸਟਾਫ਼, ਵਿਦਿਆਰਥੀਆਂ ਅਤੇ ਕਮਿਊਨਿਟੀ ਨੂੰ ਕੋਵਿਡ-19 ਤੋ ਬਚਾਉਣ ਲਈ ਸਾਵਧਾਨੀ ਵਜੋਂ ਪੂਰੇ ਸਕੂਲ ਨੂੰ ਬੰਦ ਕਰਨ ਕਰ ਰਹੇ ਹਾਂ,”।
ਟੋਰਾਂਟੋ ਪਬਲਿਕ ਹੈਲਥ ਨੇ ਕਿਹਾ ਕਿ ਉਹ ਇਹ ਨਿਰਧਾਰਤ ਕਰਨ ਲਈ ਸਕੂਲ ਅਤੇ ਬੋਰਡ ਨਾਲ ਕੰਮ ਕਰ ਰਿਹਾ ਹੈ ਕਿ ਕਲਾਸ ਵਿਚ ਸਿਖਲਾਈ ਕਦੋਂ ਮੁੜ ਸ਼ੁਰੂ ਹੋ ਸਕਦੀ ਹੈ।
ਲੱਛਣਾਂ ਵਾਲੇ ਜਾਂ ਨਜ਼ਦੀਕੀ ਸੰਪਰਕ ਵਾਲੇ ਕਿਸੇ ਵੀ ਵਿਅਕਤੀ ਨੂੰ ਟੈਸਟ ਕਰਵਾਉਣ ਲਈ ਕਿਹਾ ਜਾ ਰਿਹਾ ਹੈ।