GTA News Media

Top Info Bar
22.1°C Toronto Loading date...
India Punjab

ਕੇਂਦਰ ਸਰਕਾਰ ਨੇ ਮੁੜ ਪੰਜਾਬ ਸਰਕਾਰ ਨੂੰ ਦਿੱਤਾ ਵੱਡਾ ਝਟਕਾ

ਕੇਂਦਰ ਸਰਕਾਰ ਨੇ ਮੁੜ ਪੰਜਾਬ ਸਰਕਾਰ ਨੂੰ ਦਿੱਤਾ ਵੱਡਾ ਝਟਕਾ
Share this post via:

ਕੇਂਦਰ ਸਰਕਾਰ ਨੇ ਫਿਰ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਹੈ। ਅਸਲ ਵਿੱਚ ਕੇਂਦਰ ਨੇ ਹਾਲ ਹੀ ਵਿੱਚ ਝੋਨੇ ਦੀ ਫ਼ਸਲ ਤੇ ਮਿਲਣ ਵਾਲੇ 3 ਫ਼ੀਸਦੀ ਪੇਂਡੂ ਵਿਕਾਸ ਫੰਡ (ਆਰ. ਡੀ. ਐੱਫ.) ਨੂੰ ਰੋਕ ਲਿਆ ਹੈ। ਇਸ ਦੇ ਸੰਬੰਧ ‘ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹਾਂ ਤੇ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਇਤਰਾਜ਼ ਹੈ, ਉਨ੍ਹਾਂ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਇਸ ਤਰ੍ਹਾ ਲਗਾਤਾਰ ਪਿਛਲੇ 2 ਸਾਲਾਂ ਤੋਂ ਹੋ ਰਿਹਾ ਹੈ, ਜਦੋਂ ਕਿ ਕੇਂਦਰ ਨੇ ਪੰਜਾਬ ਦਾ ਆਰ. ਡੀ. ਐੱਫ. ਦਾ ਪੈਸਾ ਰੋਕਿਆ ਹੈ। ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਹੈ ਕਿ ਆਰ. ਡੀ. ਐੱਫ. ਦੇ ਰੂਪ ਵਿੱਚ ਸਾਨੂੰ 1091 ਕਰੋੜ ਰੁਪਏ ਮਿਲਣੇ ਸਨ।ਤੇ ਇਸ ਨੂੰ ਲੈਣ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੇ ਰਿਜਲਟ ਵੱਜੋਂ 3500 ਕਰੋੜ ਰੁਪਏ ਲੈਣ ਵਿੱਚ ਅਸੀਂ ਸਫ਼ਲ ਰਹੇ ਸੀ। ਪਰ ਹੁਣ ਇਕ ਵਾਰ ਫਿਰ ਇਹ ਕੋਸ਼ਿਸ਼ ਕਰਨੀ ਪਵੇਗੀ।