GTA News Media

Top Info Bar
22.1°C Toronto Loading date...
World

ਵੱਡੀ ਖਬਰ :23 ਦੇਸ਼ਾਂ ਵਿੱਚ ਫੈਲ ਚੁੱਕਾ ਹੈ ਓਮੀਕਰੋਨ ਵੇਰੀਐਂਟ

ਵੱਡੀ ਖਬਰ :23 ਦੇਸ਼ਾਂ ਵਿੱਚ ਫੈਲ ਚੁੱਕਾ ਹੈ ਓਮੀਕਰੋਨ ਵੇਰੀਐਂਟ
Share this post via:

ਕੋਰੋਨਾ ਵਾਇਰਸ ਦਾ ਓਮੀਕਰੋਨ ਵੇਰੀਐਂਟ ਘੱਟ ਤੋਂ ਘੱਟ 23 ਦੇਸ਼ਾਂ ‘ਚ ਫੈਲ ਚੁੱਕਾ ਹੈ। ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਦਾਨੋਮ ਘੇਬ੍ਰੇਯਸਸ ਨੇ ਕਿਹਾ ਕਿ ਓਮੀਕਰੋਨ ਡਬਲਯੂ.ਐਚ.ਓ. ਦੇ 6 ‘ਚੋਂ 5 ਖੇਤਰਾਂ ਦੇ ਘੱਟ ਤੋਂ ਘੱਟ 23 ਦੇਸ਼ਾਂ ‘ਚ ਫੈਲ ਚੁੱਕਾ ਹੈ। ਉਹਨਾ ਨੇ ਖ਼ਦਸ਼ਾ ਜਤਾਉਂਦੇ ਹੋਏ ਕਿਹਾ ਕਿ ਓਮੀਕਰੋਨ ਵੇਰੀਐਂਟ ਅਜੇ ਹੋਰ ਕਈ ਦੇਸ਼ਾਂ ‘ਚ ਫੈਲੇਗਾ। ਓਮੀਕਰੋਨ ਨੇ ਗਲੋਬਲ ਰੂਪ ਨਾਲ ਧਿਆਨ ਆਕਰਸ਼ਿਤ ਕੀਤਾ ਹੈ। ਇਨ੍ਹਾਂ 23 ਦੇਸ਼ਾਂ ‘ਚ ਅਮਰੀਕਾ, ਸਾਊਦੀ ਅਰਬ, ਨਾਈਜ਼ੀਰੀਆ, ਜਾਪਾਨ, ਕੈਨੇਡਾ, ਆਸਟੇ੍ਰਲੀਆ, ਜਰਮਨੀ, ਇਜ਼ਰਾਇਲ, ਇਟਲੀ, ਨੀਦਰਲੈਂਡ, ਦੱਖਣੀ ਅਫਰੀਕਾ, ਦੱਖਣੀ ਕੋਰੀਆ, ਬ੍ਰਿਟੇਨ ਆਦਿ ਸ਼ਾਮਲ ਹਨ।

ਕਈ ਹੈਲਥ ਮਾਹਰਾਂ ਨੇ ਓਮੀਕਰੋਨ ਵੇਰੀਐਂਟ ਨੂੰ ਡੈਲਟਾ ਵੇਰੀਐਂਟ ਤੋਂ ਵੀ ਵੱਧ ਖ਼ਤਰਨਾਕ ਦੱਸਿਆ ਹੈ। ਓਮੀਕਰੋਨ ਵੇਰੀਐਂਟ ਨਾਲ ਦੁਨੀਆ ਦੇ ਕਈ ਦੇਸ਼ਾਂ ਨੇ ਦੱਖਣੀ ਅਫਰੀਕਾ ਦੀ ਯਾਤਰਾ ਨੂੰ ਸੀਮਤ ਕਰ ਦਿੱਤਾ ਹੈ।ਤੇ ਇਹ ਵੇਰੀਐਂਟ ਟੀਕਾ ਲਗਵਾ ਚੁੱਕੇ ਲੋਕਾਂ ‘ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਇਸ ਵੇਰੀਐਟ ‘ਚ ਸੰਕ੍ਰਮਣ ਵੱਧਣ ਦਾ ਖ਼ਤਰਾ ਵੱਧ ਹੈ।