ਬੀਅਰ ਜਿਸ ਨੂੰ ਬਹੁਤੇ ਲੋਕ ਸ਼ਰਾਬ ਨਹੀਂ ਮੰਨਦੇ। ਬੇਸ਼ੱਕ ਬੀਅਰ ਸ਼ਰਾਬ ਹੀ ਹੈ ਪਰ ਇਸ ‘ਚ ਅਲਕੋਹਲ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ। ਗਰਮੀਆਂ ‘ਚ ਅਕਸਰ ਲੋਕ ਬੀਅਰ ਪੀਂਦੇ ਹਨ। ਬੇਸ਼ੱਕ ਵੱਧ ਬੀਅਰ ਪੀਣ ਦੇ ਵੀ ਬਹੁਤ ਨੁਕਸਾਨ ਹਨ ਪਰ ਜੇ ਇਸ ਨੂੰ ਵੀ ਸੀਮਤ ਮਾਤਰਾ ਵਿੱਚ ਪੀਤਾ ਜਾਵੇ ਤਾਂ ਇਸ ਦੇ ਫਾਇਦੇ ਵੀ ਕਾਫੀ ਜਿਆਦਾ ਹਨ।
ਬੀਅਰ ਦੇ ਫਾਇਦੇ-
. ਬੀਅਰ ਦੇ ਫ਼ਾਇਦਿਆਂ ਵਿੱਚ ਸਭ ਤੋਂ ਪਹਿਲਾਂ ਗੁਰਦੇ ਦੀ ਪੱਥਰੀ ਦਾ ਜ਼ਿਕਰ ਆਉਂਦਾ ਹੈ। ਜੇ ਗੁਰਦੇ ਵਿੱਚ ਪੱਥਰੀ ਹੈ ਤਾਂ ਇਹ ਸੰਭਵ ਹੈ ਕਿ ਰੋਜ਼ਾਨਾ ਇੱਕ ਬੀਅਰ ਪੀਣ ਨਾਲ ਪੱਥਰੀ ਹੌਲੀ-ਹੌਲੀ ਪਿਸ਼ਾਬ ਦੇ ਰਸਤੇ ਬਾਹਰ ਨਿਕਲ ਜਾਵੇਗੀ। ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ 27,000 ਲੋਕਾਂ ਤੇ ਕੀਤੀ ਗਈ ਖੋਜ ਵਿੱਚ ਇਹ ਪਾਇਆ ਗਿਆ ਕਿ ਰੋਜ਼ਾਨਾ ਬੀਅਰ ਪੀਣ ਨਾਲ ਗੁਰਦੇ ਵਿੱਚ ਪੱਥਰੀ ਹੋਣ ਦਾ ਖ਼ਤਰਾ 40% ਘੱਟ ਹੋ ਜਾਂਦਾ ਹੈ।ਇਸਦਾ ਕਾਰਨ ਇਹ ਹੈ ਕਿ ਬੀਅਰ ਵਿੱਚ ਪਾਣੀ ਤੇ ਅਲਕੋਹਲ ਦੋਵੇਂ ਹੁੰਦੇ ਹਨ, ਜਿਸ ਨਾਲ ਪਿਸ਼ਾਬ ਪਤਲਾ ਤੇ ਬਹਾਅ ਤੇਜ਼ ਹੁੰਦਾ ਹੈ।ਜੋ ਕਿ ਪੱਥਰੀ ਬਣਨ ਦੇ ਜ਼ੋਖ਼ਮ ਨੂੰ ਘਟਾਉਂਦਾ ਹੈ।
. ਜਦੋਂ ਦਿਲ ਦੀ ਅੰਦਰੂਨੀ ਪਰਤ ਤੇ ਕੋਲੈਸਟ੍ਰੋਲ ਤੇ ਹੋਰ ਚਰਬੀ ਪਦਾਰਥ ਇਕੱਠੇ ਹੋ ਕੇ ਜੰਮ ਜਾਂਦੇ ਹਨ ਤਾਂ ਸਟਰੌਂਗ ਬੀਅਰ ਪੀਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਇਹ ਗੱਲ ਅਮਰੀਕਾ ਦੇ ਪੈਨਸਿਲਵੇਨੀਆ ਦੀ ਇੱਕ ਯੂਨੀਵਰਸਿਟੀ ਵਿੱਚ ਹੋਈ ਰਿਸਰਚ ਵਿੱਚ ਸਾਬਤ ਹੋਈ ਹੈ।
. ਸਟਰੋਕ ਬਾਰੇ ਵੀ ਤੁਸੀਂ ਜਾਣਦੇ ਹੀ ਹੋਵੋਗੇ। ਇਹ ਦਿਮਾਗ ਨਾਲ ਜੁੜਿਆ ਹੋਇਆ ਮਾਮਲਾ ਹੈ। ਆਕਸਰ ਲੋਕਾਂ ਨੂੰ ਸਟ੍ਰੋਕ ਉਦੋਂ ਆਉਂਦਾ ਹੈ, ਜਦੋਂ ਉਨ੍ਹਾਂ ਦੇ ਦਿਮਾਗ ਵਿੱਚ ਖੂਨ ਦਾ ਥੱਕਾ ਬਣ ਜਾਂਦਾ ਹੈ ਤੇ ਉਹ ਦਿਮਾਗ ਵਿੱਚ ਖੂਨ ਤੇ ਆਕਸੀਜ਼ਨ ਦੇ ਪ੍ਰਵਾਹ ਨੂੰ ਰੋਕ ਦਿੰਦੇ ਹਨ। ਜਿੰਨੇ ਜ਼ਿਆਦਾ ਥੱਕੇ ਹੋਣਗੇ, ਹਾਲਤ ਓਨੀ ਹੀ ਖਰਾਬ ਹੁੰਦੀ ਜਾਵੇਗੀ ਪਰ ਬੀਅਰ ਪੀਣ ਨਾਲ ਖੂਨ ਨੂੰ ਸੰਚਾਰਿਤ ਕਰਨ ਵਾਲੀਆਂ ਨਾੜੀਆਂ ਲਚੀਲੀ ਬਣ ਜਾਂਦੀਆਂ ਨੇ ਤੇ ਖੂਨ ਦਾ ਗੇੜ ਤੇਜ਼ ਹੋ ਜਾਂਦਾ ਹੈ। ਜੋ ਕਿ ਖੂਨ ਨੂੰ ਜੰਮਣ ਦੇ ਜ਼ੋਖ਼ਮ ਨੂੰ ਘਟਾਉਂਦਾ ਹੈ।
. ਸ਼ੂਗਰ ਤੇਜ਼ੀ ਨਾਲ ਵਧ ਰਹੀ ਬਿਮਾਰੀ ਹੈ, ਜੋ ਕਿ ਸਰੀਰ ਨੂੰ ਸਿਊਂਕ ਵਾਂਗ ਚੱਟ ਜਾਂਦੀ ਹੈ। 2011 ਵਿੱਚ ਹਾਵਰਡ ‘ਚ 38,000 ਲੋਕਾਂ ਤੇ ਹੋਈ ਰਿਸਰਚ ਵਿੱਚ ਇਹ ਨਤੀਜਾ ਸਾਹਮਣੇ ਆਇਆ ਕਿ ਅਧੇੜ ਉਮਰ ਦੇ ਜਿਹੜੇ ਲੋਕ ਰੋਜ਼ਾਨਾ ਇਕ ਤੋਂ ਦੋ ਗਿਲਾਸ ਬੀਅਰ ਪੀਂਦੇ ਹਨ, ਉਨ੍ਹਾਂ ਵਿੱਚ ਟਾਈਪ-2 ਸ਼ੂਗਰ ਦੇ ਖਤਰੇ ਦੀ ਸੰਭਾਵਨਾ 25% ਘੱਟ ਹੋ ਜਾਂਦੀ ਹੈ। ਕਿਉਕਿ ਬੀਅਰ ਵਿੱਚ ਮੌਜੂਦ ਸ਼ਰਾਬ ਸਰੀਰ ਵਿੱਚ ਇਨਸੁਲਿਨ ਦੀ ਸੰਵੇਦਨਸ਼ੀਲਤਾ ਨੂੰ ਵਧਾਉਂਦੀ ਹੈ, ਜੋ ਸ਼ੂਗਰ ਤੋਂ ਬਚਾਅ ਵਿੱਚ ਮਦਦ ਕਰਦੀ ਹੈ।
. ਇਨਸੋਮੀਨਿਆ ਦਾ ਮਤਲਬ ਨੀਂਦ ਨਾ ਆਉਣ ਦੀ ਸਮੱਸਿਆ ਹੈ। ਜੇ ਤੁਸੀਂ ਵੀ ਜਾਗਦੇ ਰਹਿੰਦੇ ਰਹੋ, ਨੀਂਦ ਨਹੀਂ ਆਉਂਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਡਾਕਟਰ ਤੁਹਾਨੂੰ ਬੀਅਰ ਪੀਣ ਦੀ ਸਲਾਹ ਵੀ ਦੇਣਗੇ। ਕਿਉਕਿ ਬੀਅਰ ਕੁਦਰਤੀ ਨਾਈਟਕੈਪ ਹੈ। ਨਾਈਟਕੈਪ ਦਾ ਮਤਲਬ ਭੋਜਨ ਤੋਂ ਬਾਅਦ ਜਾਂ ਸੌਣ ਤੋਂ ਪਹਿਲਾਂ ਪੀਣ ਵਾਲੀ ਚੀਜ਼ ਹੈ॥