GTA News Media

Top Info Bar
22.1°C Toronto Loading date...
Health

ਸਰਦੀਆਂ ‘ਚ ਠੰਡ ਤੋ ਬਚਣ ਲਈ ਜਰੂਰ ਖਾਓ ਇਹ ਚੀਜਾ

ਸਰਦੀਆਂ ‘ਚ ਠੰਡ ਤੋ ਬਚਣ ਲਈ ਜਰੂਰ ਖਾਓ ਇਹ ਚੀਜਾ
Share this post via:

ਫਿਟਨੈੱਸ ਲਈ ਸਰਦੀਆਂ ਦਾ ਮੋਸਮ ਸਭ ਤੋਂ ਵਧੀਆ ਮੰਨਿਆ ਜਾਦਾ ਹੈ।ਕਿਉਕਿ ਸਰਦੀਆਂ ‘ਚ ਹਰੀਆਂ ਸਬਜ਼ੀਆਂ, ਸਲਾਦ ਤੇ ਫਲਾਂ ਦੀ ਭਰਪੂਰ ਮਾਤਰਾ ਹੂੰਦੀ ਹੈ। ਮੰਡੀ ‘ਚ ਵੱਖ-ਵੱਖ ਪ੍ਰਕਾਰ ਦੀਆਂ ਸਬਜ਼ੀਆਂ ਮਿਲਦੀਆਂ ਹਨ। ਅਜਿਹੀ ਸਥਿਤੀ ‘ਚ, ਤੁਹਾਨੂੰ ਆਪਣੀ ਖੁਰਾਕ ਤੇ ਭੋਜਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਦੂਜੇ ਪਾਸੇ ਸਰਦੀਆਂ ਵਿੱਚ ਠੰਡ ਤੋਂ ਬਚਣ ਲਈ ਕੁਝ ਅਜਿਹੀਆਂ ਚੀਜਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਕਿ ਸਰੀਰ ਨੂੰ ਗਰਮ ਰਹੇ।

ਖਜੂਰ– ਸਰਦੀਆਂ ‘ਚ ਖਜੂਰ ਦਾ ਸੇਵਨ ਜ਼ਰੂਰ ਕਰੋ।ਕਿਉਕਿ ਖਜੂਰ ‘ਚ ਵਿਟਾਮਿਨ ਏ ਅਤੇ ਬੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਖਜੂਰ ਨਾਲ ਠੰਡ ‘ਚ ਰਾਹਤ ਮਿਲਦੀ ਹੈ। ਖਜੂਰ ਨਾਲ ਸਰੀਰ ਅੰਦਰੋਂ ਗਰਮ ਰਹਿੰਦਾ ਹੈ। ਖਜੂਰਾਂ ‘ਚ ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਇਬਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ।

ਗੁੜ– ਸਰਦੀਆਂ ਵਿੱਚ ਗੁੜ ਜ਼ਰੂਰ ਖਾਣਾ ਚਾਹੀਦਾ ਹੈ।ਕਿਉਕਿ ਪੇਟ ਤੇ ਸਰੀਰ ਲਈ ਗੁੜ ਬਹੁਤ ਫਾਇਦੇਮੰਦ ਹੁੰਦਾ ਹੈ। ਗੁੜ ਖਾਣ ਨਾਲ ਮੈਟਾਬੋਲਿਜ਼ਮ ਵੀ ਠੀਕ ਰਹਿੰਦਾ ਹੈ। ਪਾਚਨ ਿਿਕਰਆ ਲਈ ਵੀ ਗੁੜ ਬਹੁਤ ਲਾਭਕਾਰੀ ਹੁੰਦਾ ਹੈ। ਗੁੜ ‘ਚ ਆਇਰਨ ਹੁੰਦਾ ਹੈ।ਜੋ ਕਿ ਅਨੀਮੀਆ ਵਰਗੀਆਂ ਸਮੱਸਿਆਵਾਂ ਨੂੰ ਵੀ ਘੱਟ ਕਰਦਾ ਹੈ।

ਤਿਲ ਦੇ ਬੀਜ: ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਤਿਲ ਦਾ ਸੇਵਨ ਕਰਨਾ ਚਾਹੀਦਾ ਹੈ। ਤਿਲ ਦੇ ਬੀਜ ਚਿੱਟੇ ਤੇ ਕਾਲੇ ਦੋਵੇਂ ਹੁੰਦੇ ਹਨ। ਤਿਲਾਂ ਦਾ ਅਸਰ ਗਰਮ ਹੁੰਦਾ ਹੈ, ਇਸ ਲਈ ਸਰਦੀਆ ‘ਚ ਤਿਲ ਖਾਣਾ ਫਾਇਦੇਮੰਦ ਹੁੰਦਾ ਹੈ।

ਗਾਜਰ: ਸਰਦੀਆਂ ‘ਚ ਬਾਜ਼ਾਰ ਵਿੱਚ ਗਾਜਰ ਅਰਾਮ ਨਾਲ ਮਿਲ ਜਾਂਦੀ ਹੈ। ਗਾਜਰ ਦਿਲ, ਦਿਮਾਗ, ਨਸਾਂ ਤੇ ਸਮੁੱਚੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਗਾਜਰ ‘ਚ ਵਿਟਾਮਿਨ ਏ, ਬੀ, ਸੀ, ਡੀ, ਈ, ਜੀ ਤੇ ਕੇ ਪਾਇਆ ਜਾਂਦਾ ਹੈ।