GTA News Media

Top Info Bar
22.1°C Toronto Loading date...
Health

WHO ਮੁਤਾਬਕ ਇੱਕ ਦਿਨ ‘ਚ ਕਿੰਨੇ ਚਮਚ ਖੰਡ ਖਾਣੀ ਚਾਹੀਦੀ? ਰਿਸਰਚ ‘ਚ ਭਾਰਤੀ ਲੋਕਾਂ ਬਾਰੇ ਹੋਇਆ ਵੱਡਾ ਖੁਲਾਸਾ

WHO ਮੁਤਾਬਕ ਇੱਕ ਦਿਨ ‘ਚ ਕਿੰਨੇ ਚਮਚ ਖੰਡ ਖਾਣੀ ਚਾਹੀਦੀ? ਰਿਸਰਚ ‘ਚ ਭਾਰਤੀ ਲੋਕਾਂ ਬਾਰੇ ਹੋਇਆ ਵੱਡਾ ਖੁਲਾਸਾ
Share this post via:

ਦੁਨੀਆ ਵਿੱਚ ਸ਼ਾਇਦ ਹੀ ਕੋਈ ਇੰਨਾ ਮਿੱਠਾ ਖਾਂਦਾ ਹੋਵੇ ਜਿੰਨਾ ਭਾਰਤ ਦੇ ਲੋਕ ਖਾਂਦੇ ਹਨ। ਵਿਆਹ ਤੋਂ ਲੈ ਕੇ ਜਨਮਦਿਨ ਦੀ ਪਾਰਟੀ ਤਕ ਹਰ ਫੰਕਸ਼ਨ ‘ਚ ਮਿਠਾਈਆਂ ਨਿਸ਼ਚਤ ਰੂਪ ‘ਚ ਬਣੀਆਂ ਹੁੰਦੀਆਂ ਹਨ। ਇੰਨਾ ਹੀ ਨਹੀਂ, ਜ਼ਿਆਦਾਤਰ ਘਰਾਂ ‘ਚ ਖਾਣ ਤੋਂ ਬਾਅਦ, ਨਿਸ਼ਚਤ ਤੌਰ ਤੇ ਕੁਝ ਮਿੱਠਾ ਖਾਦਾ ਜਾਂਦਾ ਹੈ।

ਹੁਣ ਦਿ ਇੰਡੀਅਨ ਜਰਨਲ ਆਫ ਕਮਿਊਨਿਟੀ ਮੈਡੀਸਨ ਦੀ ਇੱਕ ਖੋਜ ‘ਚ ਇਹ ਪਾਇਆ ਗਿਆ ਹੈ ਕਿ ਭਾਰਤ ‘ਚ ਲੋਕ ਚੀਨੀ ਦੇ ਆਦੀ ਹਨ ਜੋ ਕਿ ਇੱਕ ਚਿੰਤਾਜਨਕ ਪੱਧਰ ਤੇ ਹੈ। ਖੰਡ ਦੀ ਵਰਤੋਂ ਭਾਰਤ ‘ਚ ਰਿਕਾਰਡ ਪੱਧਰ ਤੇ ਖਾਣ ਪੀਣ ਵਿਚ ਕੀਤੀ ਜਾਂਦੀ ਹੈ, ਜੋ ਕਿ ਬਹੁਤ ਜਿਆਦਾ ਖਤਰਨਾਕ ਹੈ। ਸ਼ੂਗਰ, ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਭਾਰਤ ‘ਚ ਹਰ ਸਾਲ ਹੋਣ ਵਾਲੀਆਂ ਮੌਤਾਂ ਦੇ 80 ਪ੍ਰਤੀਸ਼ਤ ਲਈ ਜ਼ਿੰਮੇਵਾਰ ਹਨ।ਤੇ ਇਹ ਰੋਗ ਕਿਸੇ ਤਰਾਂ ਖੰਡ ਨਾਲ ਸਬੰਧਤ ਹੀ ਹਨ।

ਪੂਰੇ ਦਿਨ ‘ਚ ਕਿੰਨੇ ਚੱਮਚ ਚੀਨੀ ਦੀ ਖਪਤ ਕੀਤੀ ਜਾਣੀ ਚਾਹੀਦੀ ਹੈ?

ਤੁਸੀਂ ਸੋਚ ਰਹੇ ਹੋਵੋਗੇ ਕਿ ਤੰਦਰੁਸਤ ਰਹਿਣ ਲਈ ਤੁਸੀਂ ਇੱਕ ਦਿਨ ‘ਚ ਕਿੰਨਾ ਮਿੱਠਾ ਖਾ ਸਕਦੇ ਹੋ। ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਇੱਕ ਵਿਅਕਤੀ ਨੂੰ   WHO ਦੁਆਰਾ ਸਲਾਹ ਦਿੱਤੀ ਗਈ ਹੈ ਕਿ ਇੱਕ ਦਿਨ ‘ਚ 6 ਚਮਚ ਤੋਂ ਵੱਧ ਮੀਠਾ ਨਾ ਖਾਓ। ਇਸ ਤਰ੍ਹਾ ਕਰਨ ਨਾਲ ਤੁਸੀਂ ਮੋਟਾਪਾ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਭੋਜਨ ‘ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ ਜਿਸ ‘ਚ ਨੈਚੁਰਲ ਸ਼ੂਗਰ ਪਾਈ ਜਾਦੀ ਹੈ।

ਲੋੜ ਤੋ ਵੱਧ ਖੰਡ ਖਾਣ ਨਾਲ ਹੋਣ ਵਾਲੀਆਂ ਬਿਮਾਰੀਆਂ:

1. ਜੇ ਤੁਸੀਂ ਜਿਆਦਾ ਖੰਡ ਖਾਂਦੇ ਹੋ ਤਾਂ ਤੁਹਾਨੂੰ ਟਾਈਪ 1 ਡਾਇਬਟੀਜ਼ ਹੋਣ ਦਾ ਖ਼ਤਰਾ ਰਹਿੰਦਾ ਹੈ।
2. ਰੋਜ਼ ਵਧੇਰੇ ਚੀਨੀ ਖਾਣ ਨਾਲ ਪੈਨਕ੍ਰੀਆਜ਼ ਜਿਆਦਾ ਇਨਸੁਲਿਨ ਪੈਦਾ ਕਰਦਾ ਹੈ, ਜਿਸ ਕਾਰਨ ਸਰੀਰ ‘ਚ ਮੌਜੂਦ ਸੈੱਲ ਇਨਸੁਲਿਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਨ।
3. ਜ਼ਿਆਦਾ ਖੰਡ ਖਾਣ ਨਾਲ ਦਿਲ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
4. ਚੀਨੀ ਦੀ ਜ਼ਿਆਦਾ ਵਰਤੋ ਕਰਨ ਨਾਲ ਮੋਟਾਪਾ ਵਧਣਾ ਸ਼ੁਰੂ ਹੋ ਜਾਂਦਾ ਹੈ।
5. ਵੱਧ ਚੀਨੀ ਖਾਣਾ ਵੀ ਸਿਰਦਰਦ ਅਤੇ ਤਣਾਅ ਦਾ ਕਾਰਨ ਬਣਦਾ ਹੈ।