ਸੋਸ਼ਲ ਮੀਡੀਆ ਤੇ ਪਾਕਿਸਤਾਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲੜਕੀ ਤੇ 4 ਔਰਤਾਂ ਦੇ ਕੱਪੜੇ ਉਤਾਰ ਕੇ ਸ਼ਰੇਆਮ ਕੁੱਟਮਾਰ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਤੇ ਔਰਤਾਂ ਤੇ ਚੋਰੀ ਦੀ ਨੀਅਤ ਨਾਲ ਦੁਕਾਨ ਅੰਦਰ ਦਾਖ਼ਲ ਹੋਣ ਦਾ ਦੋਸ਼ ਸੀ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਉਕਤ ਔਰਤਾਂ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਉਹ ਉੱਥੇ ਮੌਜੂਦ ਹੋਰ ਲੋਕਾਂ ਸਾਹਮਣੇ ਆਪਣੇ ਆਪ ਨੂੰ ਬਚਾਉਣ ਲਈ ਤਰਲੇ ਕਰ ਰਹੀ ਸੀ ਪਰ ਕੋਈ ਵੀ ਇਨ੍ਹਾਂ ਔਰਤਾਂ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ, ਪਰ ਦੂਜੇ ਪਾਸੇ ਕੁਝ ਲੋਕ ਉਨ੍ਹਾਂ ਨੂੰ ਬੁਰਾ ਭਲਾ ਕਹਿੰਦੇ ਹਨ।
ਦੱਦ ਦਈਏ ਕਿ ਇਹ ਘਟਨਾ ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਫ਼ੈਸਲਾਬਾਦ ਦੀ ਦੱਸੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੀੜ੍ਹਤ ਔਰਤਾਂ ਦੀ ਕੁੱਟਮਾਰ ਕਰਨ ਤੋਂ ਪਹਿਲਾਂ ਹੀ ਫ਼ੈਸਲਾਬਾਦ ਦੀਆਂ ਸੜਕਾਂ ਤੇ ਲਗਭਗ 1 ਘੰਟੇ ਤਕ ਨਗਨ ਹਾਲਤ ਵਿੱਚ ਘੁਮਾਇਆ ਗਿਆ। ਪਰ ਜਦੋਂ ਪੀੜ੍ਹਤ ਔਰਤਾਂ ਮਿੰਨਤਾਂ ਕਰ ਰਹੀਆਂ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਜਾਣ ਦੇਣ ਦੀ ਬੇਨਤੀ ਵੀ ਕੀਤੀ।
ਵੀਡੀਓ ਵਿੱਚ ਨਜ਼ਰ ਆ ਰਹੀਆਂ ਔਰਤਾਂ ਨੇ ਦੱਸਿਆ ਕਿ ਉਹ ਬਾਵਾ ਚੱਕ ਬਾਜ਼ਾਰ ਵਿੱਚ ਕੂੜਾ ਚੁੱਕਣ ਗਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਲਗਾਤਾਰ ਕੰਮ ਕਰਨ ਕਾਰਨ ਸਾਨੂੰ ਪਿਆਸ ਲੱਗੀ ਹੋਈ ਸੀ ਤੇ ਅਸੀਂ ਪਾਣੀ ਪੀਣ ਲਈ ਨੇੜਲੇ ਬਿਜਲੀ ਸਟੋਰ ਦੇ ਅੰਦਰ ਪਹੁੰਚ ਗਈਆ, ਪਰ ਸਟੋਰ ਦੇ ਮਾਲਕ ਸੱਦਾਮ ਨੇ ਸਾਡੇ ਤੇ ਚੋਰੀ ਦਾ ਇਲਜ਼ਾਮ ਲਗਾਉਂਦੇ ਹੋਏ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਪੀੜ੍ਹਤ ਔਰਤਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਕੱਪੜੇ ਉਤਾਰ ਕੇ ਘੜੀਸਿਆ ਗਿਆ ਤੇ ਫਿਰ ਕੁੱਟਮਾਰ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅਸੀਂ ਭੀੜ ਤੋਂ ਮਦਦ ਵੀ ਮੰਗੀ ਪਰ ਕਿਸੇ ਨੇ ਸਾਡੀ ਕੋਈ ਵੀ ਮਦਦ ਨਹੀਂ ਕੀਤੀ।