GTA News Media

Top Info Bar
22.1°C Toronto Loading date...
World

ਅਮਰੀਕਾ ਵਿੱਚ ਕਰੋਨਾ ਦਾ ਨਵਾ ਵਾਇਰਸ ਓਮੀਕਰੋਨ ਵੈਰੀਐਂਟ ਗੰਦੇ ਪਾਣੀ ‘ਚ ਪਾਇਆ ਗਿਆ

ਅਮਰੀਕਾ ਵਿੱਚ ਕਰੋਨਾ ਦਾ ਨਵਾ ਵਾਇਰਸ ਓਮੀਕਰੋਨ ਵੈਰੀਐਂਟ ਗੰਦੇ ਪਾਣੀ ‘ਚ ਪਾਇਆ ਗਿਆ
Share this post via:

ਅਮਰੀਕੀ ਰਾਜ ਟੈਕਸਾਸ ਦੇ ਸਭ ਤੋਂ ਵੱਡੇ ਸ਼ਹਿਰ ਹਿਊਸਟਨ ‘ਚ ਗੰਦੇ ਪਾਣੀ ‘ਚ ਓਮੀਕਰੋਨ ਵੈਰੀਐਂਟ ਪਾਇਆ ਗਿਆ ਹੈ। ਇਹ ਜਾਣਕਾਰੀ ਸ਼ਹਿਰ ਦੇ ਅਧਿਕਾਰੀਆਂ ਨੇ ਦੁਆਰਾ ਦਿੱਤੀ ਗਈ । ਕਈ ਸਥਾਨਕ ਮੀਡੀਆ ਆਊਟਲੇਟਸ ਨੇ ਦੱਸਿਆ ਕਿ ਅਮਰੀਕੀ ਰਾਜ ਟੈਕਸਾਸ ਦੇ ਸਭ ਤੋਂ ਵੱਡੇ ਸ਼ਹਿਰ ਹਿਊਸਟਨ ਨੇ ਆਪਣੇ 39 ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟਾਂ ‘ਚੋਂ ਅੱਠ ਵਿੱਚ ਕੋਵਿਡ-19 ਦੇ ਓਮੀਕਰੋਨ ਵੈਰੀਐਂਟ ਦਾ ਪਤਾ ਲਗਾਇਆ ਹੈ।

ਟੈਕਸਾਸ ਡਿਪਾਰਟਮੈਂਟ ਆਫ਼ ਸਟੇਟ ਹੈਲਥ ਸਰਵਿਿਸਜ਼ ਅਨੁਸਾਰ ਹੈਰਿਸ ਕਾਉਂਟੀ ‘ਚ ਰਹਿਣ ਵਾਲੀ 40 ਸਾਲ ਦੀ ਇੱਕ ਔਰਤ ਦੀ ਸੋਮਵਾਰ ਨੂੰ ਮੌਤ ਹੋਈ ਸੀ, ਇਸ ਦੀ ਟੈਕਸਾਸ ਦੇ ਓਮੀਕਰੋਨ ਦੇ ਪਹਿਲੇ ਕੇਸ ਵਜੋਂ ਪਛਾਣ ਕੀਤੀ ਗਈ ਸੀ।ਸਥਾਨਕ ਮੀਡੀਆ ਨੇ ਦੱਸਿਆ ਕਿ ਔਰਤ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਸੀ ਪਰ ਉਸ ਨੇ ਕਿਸੇ ਵੀ ਹਾਲੀਆ ਯਾਤਰਾ ਇਤਿਹਾਸ ਦੀ ਰਿਪੋਰਟ ਨਹੀਂ ਕੀਤੀ ਸੀ।