ਨਿਊਯਾਰਕ ਸਟੇਟ ਪਾਰਕ ਪੁਲਿਸ ਦਾ ਕਹਿਣਾ ਹੈ ਕਿ ਨਿਆਗਰਾ ਫਾਲਸ ਦੇ ਯੂਐਸ ਵਾਲੇ ਪਾਸੇ ਬੁੱਧਵਾਰ ਸਵੇਰੇ ਨਿਆਗਰਾ ਨਦੀ ਵਿੱਚ ਇੱਕ ਔਰਤ ਦੀ ਕਾਰ ਦੇ ਨਦੀ ‘ਚ ਦਾਖਲ ਹੋਣ ਤੋਂ ਬਾਅਦ ਮੌਤ ਹੋ ਗਈ।
ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਗੌਟ ਆਈਲੈਂਡ ਤੋਂ ਬਹੁਤ ਦੂਰ ਨਦੀ ਵਿੱਚ ਇੱਕ ਸੇਡਾਨ ਦੇ “ਨਦੀ ‘ਚ ਤੈਰਦੇ” ਹੋਣ ਦੀ ਰਿਪੋਰਟ ਮਿਲੀ ਸੀ।
ਸਟੇਟ ਪਾਰਕਸ ਪੁਲਿਸ ਦੇ ਕਪਤਾਨ ਕ੍ਰਿਸ ਰੋਲਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਡਿਸਪੈਚ ਨੂੰ ਪੈਦਲ ਪੁਲ ਦੇ ਨੇੜੇ ਨਿਆਗਰਾ ਨਦੀ ਵਿੱਚ ਇੱਕ ਕਾਲੇ ਵਾਹਨ ਦੇ ਫਾਲਸ ਦੇ ਕੰਢੇ ਵੱਲ ਤੈਰਦੇ ਹੋਏ ਸੂਚਿਤ ਕੀਤਾ ਗਿਆ ਸੀ।
“ਅਸੀਂ ਚਸ਼ਮਦੀਦਾਂ ਤੋਂ ਪਤਾ ਲਗਾਇਆ ਕਿ ਵਾਹਨ ਵਿੱਚ ਇੱਕ ਔਰਤ ਸਵਾਰ ਸੀ।”
ਰੋਲਾ ਨੇ ਕਿਹਾ ਕਿ ਸਥਾਨਕ ਸਵਿਫਟ ਟੀਮਾਂ ਰਿਕਵਰੀ ਕਰਨ ਵਿੱਚ ਅਸਮਰੱਥ ਸਨ।
ਇੱਕ ਯੂਐਸ ਕੋਸਟ ਗਾਰਡ ਹੈਲੀਕਾਪਟਰ ਅਤੇ ਇੱਕ ਰੈਸਕਿਊ ਤੈਰਾਕ ਵੱਲੋਂ ਤਕਰੀਬਨ 60 ਕੁ ਸਾਲ ਦੀ ਉਮਰ ਦੀ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ।
ਰੋਲਾ ਨੇ ਕਿਹਾ, “ਇਸ ਸਮੇਂ, ਮਹਿਲਾ ਡਰਾਈਵਰ ਦੇ ਨਦੀ ਵਿੱਚ ਜਾਣ ਦੇ ਕਾਰਨਾਂ ਦੀ ਜਾਂਚ ਅਜੇ ਵੀ ਜਾਰੀ ਹੈ।”
ਪੁਲਿਸ ਨੇ ਮ੍ਰਿਤਕ ਦੀ ਪਛਾਣ ਤਾਂ ਜਾਰੀ ਨਹੀਂ ਕੀਤੀ ਪਰ ਕਿਹਾ ਕਿ ਉਹ ਇਲਾਕੇ ਦੀ ਰਹਿਣ ਵਾਲੀ ਸੀ।