ਓਨਟਾਰੀਓ ਵਿੱਚ Gig ਵਰਕਰ, ਇੱਕ ਪੋਰਟੇਬਲ ਲਾਭ ਪ੍ਰੋਗਰਾਮ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ।
ਓਨਟਾਰੀਓ ਵਰਕਫੋਰਸ ਰਿਕਵਰੀ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਦੁਆਰਾ ਹੁਣ ਇੱਕ ਨਵੇਂ ਨਿਯਮ ‘ਤੇ ਵਿਚਾਰ ਕੀਤੀ ਜਾ ਰਹੀ ਹੈ, ਜਿਸ ਵਿੱਚ ਓਨਟਾਰੀਓ ਰੁਜ਼ਗਾਰ ਮਿਆਰ ਐਕਟ ਤੋਂ ਬਾਹਰ ਆਉਣ ਵਾਲੇ ਕਰਮਚਾਰੀਆਂ ਲਈ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਨ ਬਾਰੇ ਕਈ ਸਿਫ਼ਾਰਸ਼ਾਂ ਸ਼ਾਮਲ ਹਨ।
ਕਮੇਟੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਅੰਦਾਜ਼ਨ 18 ਫ਼ੀਸਦੀ ਕੈਨੇਡੀਅਨ ਕਰਮਚਾਰੀਆਂ ਨੂੰ ਕਵਰ ਕਰਨ ਲਈ, ਇੱਕ ਨਵੀਂ ਸ਼੍ਰੇਣੀ ਬਣਾ ਕੇ ਵਾਧੂ ਕਦਮ ਚੁੱਕ ਸਕਦਾ ਹੈ, ਜੋ ਪਲੇਟਫਾਰਮ-ਆਧਾਰਿਤ ਸੇਵਾਵਾਂ ਜਿਵੇਂ ਕਿ ਉਬੇਰ ਲਈ ਕੰਮ ਕਰਦੇ ਹਨ।
“ਮੌਜੂਦਾ ਢਾਂਚੇ ਤੋਂ ਬਹੁਤ ਨਿਰਾਸ਼, ਐਪ-ਆਧਾਰਿਤ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਕੋਲ ਬੁਨਿਆਦੀ ਰੁਜ਼ਗਾਰ ਸੁਰੱਖਿਆ ਦੀ ਘਾਟ ਹੈ ਅਤੇ ਉਹ ਕੰਮ ਦਾ ਪ੍ਰਬੰਧਨ ਕਰਨ ਵਾਲੇ ਐਲਗੋਰਿਦਮ ਤੋਂ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਹੱਕਦਾਰ ਹਨ,” ਰਿਪੋਰਟ ਵਿੱਚ ਕਿਹਾ ਗਿਆ ਹੈ।
ਕਮੇਟੀ ਨੇ ਇੱਕ ਨਵਾਂ “dependent contractor” ਅਹੁਦਾ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ, ਜੋ ਕਿ Gig ਵਰਕਰਾਂ ਨੂੰ ਮੁਢਲੇ ਰੁਜ਼ਗਾਰ ਅਧਿਕਾਰਾਂ ਜਿਵੇਂ ਕਿ ਘੱਟੋ-ਘੱਟ ਮਿਹਨਤਾਨਾ ਅਤੇ ਲਾਭ ਤੱਕ ਪਹੁੰਚ ਪ੍ਰਦਾਨ ਕਰੇਗਾ।