GTA News Media

Top Info Bar
22.1°C Toronto Loading date...
Canada Featured Punjab Toronto/GTA

ਬ੍ਰੈਂਟਫੋਰਡ ਪੁਲਿਸ ਅਤੇ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋ ਚਲਾਏ ਸਾਂਝੇ ਅਭਿਆਨ ‘ਚ 112 ਕਿਲੋ ਕੋਕੀਨ ਬਰਾਮਦ, ਬਰੈਂਪਟਨ ਤੋਂ ਦੋ ਜਣੇ ਗ੍ਰਿਫਤਾਰ

ਬ੍ਰੈਂਟਫੋਰਡ ਪੁਲਿਸ ਅਤੇ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋ ਚਲਾਏ ਸਾਂਝੇ ਅਭਿਆਨ ‘ਚ 112 ਕਿਲੋ ਕੋਕੀਨ ਬਰਾਮਦ, ਬਰੈਂਪਟਨ ਤੋਂ ਦੋ ਜਣੇ ਗ੍ਰਿਫਤਾਰ
Share this post via:

ਵਿੰਡਸਰ,ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ): ਪਿਛਲੇ ਕੁੱਝ ਮਹੀਨੀਆਂ ਤੋਂ ਕੈਨੇਡੀਅਨ ਬਾਰਡਰ ਏਜੰਸੀ (CBSA) ਅਤੇ ਬ੍ਰੈਂਟਫੋਰਡ ਪੁਲਿਸ ਵੱਲੋ ਚਲਾਏ ਸਾਂਝੇ ਅਭਿਆਨ ਚ ਵੱਡੀ ਪੱਧਰ ਤੇ ਨਸ਼ੇ ਵੇਚਣ ਵਾਲਿਆ ਦੀ ਪੈੜ ਨੱਪਣ ਦੇ ਯਤਨ ਜਾਰੀ ਸਨ। ਬ੍ਰੈਂਟਫੋਰਡ ਪੁਲਿਸ ਵੱਲੋ ਕੈਨੇਡੀਅਨ ਬਾਰਡਰ ਅਧਿਕਾਰੀਆਂ ਦੀ ਮੱਦਦ ਨਾਲ ਕੁੱਝ ਵਿਅਕਤੀਆਂ ਦੀ ਪਛਾਣ ਕੀਤੀ ਗਈ ਸੀ ਜੋ ਲਗਾਤਾਰ ਬ੍ਰੈਂਟਫੋਰਡ ਤੇ ਆਲੇ ਦੁਆਲੇ ਦੇ ਖੇਤਰ ਚ ਨਸ਼ਾ ਵੇਚ ਰਹੇ ਸਨ। ਲੰਘੀ 4 ਦਸੰਬਰ ਨੂੰ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋ ਟਰੱਕ ਟਰੈਲਰ ਜੋ ਅਮਰੀਕਾ ਤੋਂ ਕੈਨੇਡਾ ਦਾਖਲ ਹੋਇਆ ਸੀ ਵਿੱਚੋਂ 112 ਕਿਲੋ ਦੀ ਸ਼ਕੀ ਕੋਕੀਨ ਬਰਾਮਦ ਕੀਤੀ ਗਈ ਹੈ। ਇਹ ਟਰੱਕ ਟਰੈਲਰ ਮਿਲਟਨ ਦੀ ਇੱਕ ਕੰਪਨੀ ਨਾਲ ਸਬੰਧਤ ਹੈ। ਇਸ ਸਬੰਧ ਵਿੱਚ ਬਰੈਂਪਟਨ ਵਾਸੀ ਜੁਗਰਾਜ ਪ੍ਰੀਤ ਸਿੰਘ (22) ਅਤੇ ਅਮਰਿੰਦਰ ਸਿੰਘ(22) ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਇਸ ਫੜੀ ਗਈ ਕੋਕੀਨ ਦੀ ਕੀਮਤ 12 ਮਿਲੀਅਨ ਦੱਸੀ ਜਾ ਰਹੀ ਹੈ। ਬ੍ਰੈਂਟਫੋਰਡ ਪੁਲਿਸ ਮੁਤਾਬਕ ਇਸ ਬਰਾਮਦਗੀ ਦੇ ਸਬੰਧ ਵਿੱਚ ਹੋਰਨਾ ਵਿਅਕਤੀਆਂ ਦੀਆ ਗ੍ਰਿਫਤਾਰੀਆਂ ਵੀ ਜਲਦ ਹੋਣਗੀਆਂ।