ਤਰਕਸੀਲ ਸੁਸਾਇਟੀ ਕਨੇਡਾ ਵੱਲੋਂ ਕਿਸਾਨਾਂ ਦੀ ਜਿੱਤ ਨੂੰ ਸਮਰਪਿਤ ਸੈਮੀਨਾਰ 12 ਦਿਸੰਬਰ ਨੂੰ ਬਰੈਮਪਟਨ ਵਿੱਚ
ਬਰੈਪਟਨ (ਬਲਜਿੰਦਰ ਸੇਖਾ ) ਤਰਕਸੀਲ ਸੁਸਾਇਟੀ ਕਨੇਡਾ ਵੱਲੋਂ ਇਤਿਹਾਸਕ ਕਿਸਾਨ ਅੰਦੋਲਨ ਦੀ ਜਿੱਤ ਅਤੇ ਹੱਕ ਤੇ ਸਚ ਲਈ ਜੂਝ ਰਹੇ ਯੋਧਿਆਂ ਨੂੰ ਸਮਰਪਿਤ ਸੈਮੀਨਾਰ 1️⃣2️⃣ ਦਸੰਬਰ 2021(ਐਤਵਾਰ)ਨੂੰ ਦੁਪਹਿਰ 1:30 ਵਜੇ ਤੋਂ 3:30 ਤਕ 292- Conestoga Dr- Brampton ਜੋ Kennedy Rd and Sandalwood Blvd intersection ਤੇ ਸਥਿਤ ਹੈ, ਵਿਖੇ ਕਰਵਾਇਆ ਜਾ ਰਿਹਾ ਹੈ ਇਸ ਵਿਚ Joginder Singh Toor( Vice President- All India Lawyer’s Association)ਜੀ ” Farmer’s Struggle and Minimum Support Price ” ਵਿਸ਼ੇ ਤੇ ਵਿਚਾਰ ਪੇਸ਼ ਕਰਨਗੇ । ਇਨ੍ਹਾਂ ਵਲੋਂ ਆਪਣੀਕਿਤਾਬ ” ਤਿੰਨ ਕਾਨੂੰਨ ਵਿਚ ਕਾਲਾ ਕੀ ਹੈ?” ਦੀਆਂ ਦਸ ਹਜਾਰ ਆਪਣੇ ਖਰਚੇ ਤੇ ਛਪਵਾ ਕੇ ਕਿਸਾਨਾਂ ਨੂੰ ਵੰਡ ਕੇ ਜਾਗਰੂਕ ਕੀਤਾ ਹੈ ।ਸੁਸਾਇਟੀ ਵੱਲੋਂ ਸਭ ਨੂੰ ਪਰਿਵਾਰ ਸਮੇਤ ਉਕਤ ਜਾਣਕਾਰੀ ਅਨੁਸਾਰ ਇਸ ਸਮਾਗਮ ਵਿੱਚ ਸਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ॥ਇਹ ਜਾਣਕਾਰੀ ਸੁਸਾਇਟੀ ਵੱਲੋਂ ਬਲਦੇਵ ਰਹਿਪਾ ਨੇ ਮੀਡੀਆ ਨਾਲ ਸਾਂਝੀ ਕੀਤੀ ।
* Please bring your Covid vaccination proof and ID for Entrance.
* ਹੋਰ ਵਧੇਰੇ ਜਾਣਕਾਰੀ ਲਈ ਹੇਠਾਂ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ:- 647-679-4398 ਤੇ 647-782-8334