GTA News Media

Top Info Bar
22.1°C Toronto Loading date...
Punjab

ਦੁੱਖਭਰੀ ਖਬਰ : ਟਿਕਰੀ ਬਾਰਡਰ ਤੋਂ ਵਾਪਸ ਪਰਤ ਰਹੇ 2 ਕਿਸਾਨਾਂ ਦੀ ਹੋਈ ਮੌਤ

ਦੁੱਖਭਰੀ ਖਬਰ : ਟਿਕਰੀ ਬਾਰਡਰ ਤੋਂ ਵਾਪਸ ਪਰਤ ਰਹੇ  2 ਕਿਸਾਨਾਂ ਦੀ ਹੋਈ ਮੌਤ
Share this post via:

ਦਿੱਲੀ ਤੋਂ ਅੱਜ ਫਤਹਿ ਮਾਰਚ ਦੇ ਦੌਰਾਨ ਵਾਪਸ ਆ ਰਹੇ ਦੋ ਕਿਸਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਟੋਲ ਪਲਾਜ਼ਾ ਬਸਤਾਰਾ ਦੇ ਨਜ਼ਦਕੀ ਇਕ ਟਰੈਕਟਰ ਰਸਤੇ ‘ਚ ਪਲਟ ਗਿਆ ਹੈ। ਇਸ ਹਾਦਸੇ ‘ਚ ਦੋ ਜਾਣਿਆਂ ਦੀ ਮੌਤ ਹੋ ਗਈ ਅਤੇ ਕਈ ਜਾਣੇ ਜ਼ਖਮੀ ਵੀ ਹੋ ਗਏ। ਸ਼ਹੀਦ ਹੋਏ ਕਿਸਾਨਾਂ ਦੀ ਪਹਿਚਾਣ 40 ਸਾਲਾ ਸੁਖਦੇਵ ਸਿੰਘ ਅਤੇ 32 ਸਾਲਾ ਅਜੈਪ੍ਰੀਤ ਸਿੰਘ ਵਾਸੀ ਗਿੱਦੜਬਾਹਾ ਦੇ ਆਸਾ ਬੁਟਰ ਦੇ ਰਹਿਣ ਵਾਲੇ ਵਜੋਂ ਹੋਈ ਹੈ।

ਦੱਸਣਯੋਗ ਹੈ ਕਿ ਇੱਕ ਟਰੈਕਟਰ ਦੇ ਪਿੱਛੇ ਦੋ ਟਰਾਲੀਆਂ ਲੱਗੀਆਂ ਹੋਈਆਂ ਸਨ। ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਹਿਸਾਰ ਨੇੜੇ ਪੁੱਜਣ ਤੇ ਪਿੱਛੇ ਤੋਂ ਆ ਰਹੇ ਇਕ ਕੈਂਟਰ ਨੇ ਟਰਾਲੀ ਨੂੰ ਟੱਕਰ ਵੱਜੀ, ਜਿਸ ਦੇ ਕਾਰਨ ਟਰਾਲੀ ਵਿੱਚ ਸਵਾਰ ਦੋ ਕਿਸਾਨਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਪਰਿਵਾਰ ਤੇ ਦੁੱਖਾ ਦਾ ਪਹਾੜ ਟੁੱਟ ਗਿਆ । ਦੋਵੇਂ ਹੀ ਕਿਸਾਨ ਲੰਬੇ ਸਮੇਂ ਤੋਂ ਟਿੱਕਰੀ ਬਾਰਡਰ ਤੇ ਧਰਨੇ ਤੇ ਬੈਠੇ ਸਨ।