ਵੋਟਰ ਬੈਟਲ ਫਾਰ ਸਟੇਸਟਸ ਟ੍ਰੈਕਰ ਅਨੁਸਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀਆਂ ਨੂੰ ਕ੍ਰਮਵਾਰ 39 ਫੀਸਦੀ ਅਤੇ 34 ਫੀਸਦੀ ਵੋਟ ਮਿਲਣ ਦਾ ਅਨੁਮਾਨ ਹੈ। ਟ੍ਰੈਕਰ ਅਨੁਸਾਰ ਵੋਟ ਸ਼ੇਅਰ ਵਧਣ ਦੇ ਬਾਵਜੂਦ ‘ਆਪ’ 117 ਸੀਟਾਂ ਵਿਚੋਂ ਬਹੁਮਤ ਨਹੀਂ ਜਿੱਤ ਸਕੇਗੀ। ਇਸ ਦੇ ਨਾਲ ਹੀ ਸੂਬੇ ਵਿੱਚ ਪਹਿਲਾ ਦਲਿਤ ਮੁੱਖ ਮੰਤਰੀ ਬਣਾਉਣ ਕਰਕੇ ਕਾਂਗਰਸ ਨੂੰ ਲਾਭ ਮਿਲ ਰਿਹਾ ਹੈ। ਇਸ ਨਾਲ ਪਾਰਟੀ ਦੀ ਦਲਿਤ ਵੋਟਰਾਂ ਉਤੇ ਪਕੜ ਮਜ਼ਬੂਤ ਹੈ।
ਵਰਤਮਾਨ ਅਨੁਮਾਨ 13 ਨਵੰਬਰ ਅਤੇ 9 ਦਸੰਬਰ ਵਿੱਚ ਸੰਭਾਵਿਤ ਵੋਟਰਾਂ ਸਮੇਤ 18 ਪਲੱਸ ਨੌਜਵਾਨਾਂ ਵਿੱਚ ਆਯੋਜਿਤ ਸੀ-ਵੋਟਰ ਦੈਨਿਕ ਟ੍ਰੈਕਿੰਗ ਸਰਵੇਖਣ ਉਤੇ ਆਧਾਰਿਤ ਹੈ।
ਸਰਵੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਥਿਤੀ ਬਹੁਤ ਕਮਜ਼ੋਰ ਹੈ, ਪ੍ਰੰਤੂ ਪਾਰਟੀ ਮੁਕਾਬਲੇ ਤੋਂ ਬਾਹਰ ਨਹੀਂ ਹੈ। ਉਸ ਨੂੰ 20 ਫੀਸਦੀ ਵੋਟ ਮਿਲਣ ਦੀ ਉਮੀਦ ਹੈ। ਪਾਰਟੀ ਦਾ ਪ੍ਰਦਰਸ਼ਨ ਨਿਸ਼ਚਿਤ ਰੂਪ ਵਿੱਚ ‘ਆਪ’ ਅਤੇ ਕਾਂਗਰਸ ਦੇ ਵਿੱਚ ਟਾਈ- ਬ੍ਰੇਕਰ ਦੇ ਰੂਪ ਵਿੱਚ ਕੰਮ ਕਰੇਗਾ।
ਅਮਰਿੰਦਰ -ਭਾਜਪਾ ਗਠਜੋੜ ਦਾ ਕੁਝ ਖਾਸ ਫਾਇਦਾ ਹੁੰਦਾ ਨਹੀਂ ਦਿਖਾਈ ਦੇ ਰਿਹਾ। ਹਾਲਾਂਕਿ ਗਠਜੋੜ ਦਾ ਪ੍ਰਦਰਸ਼ਨ ਕਰੀਬ 30 ਸੀਟਾਂ ਨੁੰ ਪ੍ਰਭਾਵਿਤ ਕਰ ਸਕਦਾ ਹੈ।