GTA News Media

Top Info Bar
22.1°C Toronto Loading date...
World

ਅਮਰੀਕਾ ਦੇ ਕੇਂਟਕੀ ‘ਚ ਆਏ ਤੂਫ਼ਾਨ ਕਾਰਨ 100 ਤੋਂ ਵੱਧ ਲੋਕਾਂ ਦੀ ਹੋਈ ਮੌਤ

ਅਮਰੀਕਾ ਦੇ ਕੇਂਟਕੀ ‘ਚ ਆਏ ਤੂਫ਼ਾਨ ਕਾਰਨ 100 ਤੋਂ ਵੱਧ ਲੋਕਾਂ ਦੀ ਹੋਈ ਮੌਤ
Share this post via:

ਅਮਰੀਕਾ ਦੇ ਕੇਂਟਕੀ ਸੂਬੇ ‘ਚ ਤੂਫ਼ਾਨ ਕਾਰਨ ਹੁਣ ਤੱਕ 80 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰ ਅਸਲ ਅੰਕੜਾ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ। ਕੇਂਟਕੀ ਸੂਬੇ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਐਤਵਾਰ ਨੂੰ ਸੀ.ਐਨ.ਐਨ. ਨਿਊਜ਼ੀ ਚੈਨਲ ਨੂੰ ਕਿਹਾ, ‘ਮੈਂ ਜਾਣਦਾ ਹਾਂ ਕਿ ਅਸੀਂ 80 ਤੋਂ ਜ਼ਿਆਦਾ ਆਪਣੇ ਨਾਗਰਿਕਾਂ ਨੂੰ ਗੁਆ ਦਿੱਤਾ ਹੈ ਤੇ ਇਹ ਸੰਖਿਆ 100 ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਇਹ ਤਫੂਾਨ ਹੁਣ ਤੱਕ ਦਾ ਸਭ ਤੋਂ ਵੱਧ ਵਿਨਾਸ਼ਕਾਰੀ ਤੂਫ਼ਾਨ ਹੈ।’

ਉਨ੍ਹਾਂ ਨੇ ਦੱਸਿਆ ਕਿ ਤੂਫ਼ਾਨ ਕਾਰਨ ਘੱਟ ਤੋਂ ਘੱਟ 227 ਮੀਲ (365 ਕਿਲੋਮੀਟਰ) ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ। ਇਸ ‘ਚ 200 ਮੀਲ ਦਾ ਦਾਇਰਾ ਕੇਂਟਕੀ ‘ਚ ਸੀ, ਜਿਸ ਕਾਰਨ ਪੂਰਾ ਸ਼ਹਿਰ ਤਬਾਹ ਹੋ ਗਿਆ ਹੈ। ਸੈਂਕੜੇ ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ, ‘ਮੇਰੇ ਪਿਤਾ ਜੀ ਦਾ ਗ੍ਰਹਿ ਨਗਰ, ਜਿਸ ਦਾ ਅੱਧਾ ਹਿੱਸਾ ਹੁਣ ਖੜ੍ਹਾ ਨਹੀਂ ਹੈ। ਇਸ ਬਾਰੇ ਵਰਣਨ ਕਰਨਾ ਮੁਸ਼ਕਲ ਹੈ। ਪਰ ਇਸ ਤੋਂ ਉਭਰਨ ‘ਚ ਸਮਾਂ ਲੱਗੇਗਾ।