GTA News Media

Top Info Bar
22.1°C Toronto Loading date...
World

ਅਹਿਮ ਖਬਰ :ਓਮੀਕਰੋਨ ਵੇਰੀਐਂਟ ਦਾ ਪਤਾ ਲਗਾਉਣ ਵਾਲੇ ਵਿਿਗਆਨੀ ਨੂੰ ਮਿਲੀ ਧਮਕੀ , ਪੁਲਸ ਜਾਂਚ ਸੁਰੂ

ਅਹਿਮ ਖਬਰ :ਓਮੀਕਰੋਨ ਵੇਰੀਐਂਟ ਦਾ ਪਤਾ ਲਗਾਉਣ ਵਾਲੇ ਵਿਿਗਆਨੀ ਨੂੰ ਮਿਲੀ ਧਮਕੀ , ਪੁਲਸ ਜਾਂਚ ਸੁਰੂ
Share this post via:

ਦੱਖਣੀ ਅਫ਼ਰੀਕਾ ਦੀਆਂ ਪੁਲਸ ਏਜੰਸੀਆਂ ਕੋਵਿਡ-19 ਦੇ ਪ੍ਰਮੁੱਖ ਖੋਜੀਆਂ ਨੂੰ ਮਿਲੀਆਂ ਧਮਕੀਆਂ ਦੀ ਜਾਂਚ ਕਰਨ ‘ਚ ਲੱਗੀ ਹੈ। ਇਨ੍ਹਾਂ ‘ਚ ਉਹ ਟੀਮ ਵੀ ਸ਼ਾਮਲ ਹੈ, ਜਿਸ ਨੇ ਸਭ ਤੋਂ ਪਹਿਲਾਂ ਕਰੋਨਾ ਮਹਾਮਾਰੀ ਦੇ ਓਮੀਕਰੋਨ ਵੇਰੀਐਂਟ ਦੀ ਪਛਾਣ ਕੀਤੀ ਸੀ। ਦੱਖਣੀ ਅਫਰੀਕੀ ਪੁਲਸ ਸੇਵਾ ਦੇ ਰਾਸ਼ਟਰੀ ਬੁਲਾਰੇ ਵਿਸ਼ਨੂੰ ਨਾਇਡੂ ਨੇ ਮੀਡਿਆ ਨੂੰ ਦੱਸਿਆ ਕਿ ਰਾਸ਼ਟਰਪਤੀ ਸਿਿਰਲ ਰਾਮਾਫੋਸਾ ਦੇ ਦਫਤਰ ਨੂੰ ਇੱਕ ਧਮਕੀ ਭਰਿਆ ਪੱਤਰ ਮਿਿਲਆ ਹੈ, ਜਿਸ ‘ਚ ਪ੍ਰੋਫੈਸਰ ਤੁਲੀਓ ਡੀ ਓਲੀਵੀਰਾ ਸਮੇਤ ਕਈ ਪ੍ਰਮੁੱਖ ਕੋਵਿਡ-19 ਖੋਜੀਆਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪ੍ਰੋਫੈਸਰ ਓਲੀਵੀਰਾ ਨੇ ਉਸ ਟੀਮ ‘ਚ ਸਨ, ਜਿਸ ਨੇ ਓਮੀਕਰੋਨ ਵੇਰੀਐਂਟ ਦਾ ਪਤਾ ਲਗਾਉਣ ਦਾ ਐਲਾਨ ਕੀਤਾ ਸੀ।ਵਿਸ਼ਨੂੰ ਨਾਇਡੂ ਨੇ ਹਫ਼ਤਾਵਾਰੀ ਮੈਗਜ਼ੀਨ ਨੂੰ ਦੱਸਿਆ ਕਿ ਇਹ ਮਾਮਲਾ ਇਕ ਹਫ਼ਤਾ ਪਹਿਲਾਂ ਸਾਡੇ ਨੋਟਿਸ ਵਿੱਚ ਆਇਆ ਸੀ। ਇਸ ਮਾਮਲੇ ਨੂੰ ਇਸ ਕਰਕੇ ਵੀ ਪਹਿਲ ਦਿੱਤੀ ਗਈ ਹੈ ਕਿਉਂਕਿ ਸ਼ਿਕਾਇਤਕਰਤਾ ਨੈਸ਼ਨਲ ਕੋਰੋਨਾ ਕਮਾਂਡ ਕੌਂਸਲ ਦੇ ਸਲਾਹਕਾਰ ਹਨ।ਭਾਵੇਕਿ ਰਾਸ਼ਟਰਪਤੀ ਦੇ ਬੁਲਾਰੇ ਟਾਇਰੋਨ ਸੀਏਲੇ ਨੇ ਪੱਤਰ ਬਾਰੇ ਵੇਰਵੇ ਨਹੀਂ ਦਿੱਤੇ ਪਰ ਇਹ ਕਿਹਾ ਕਿ ਇਸ ਤੇ ‘ਚਿਤਾਵਨੀ’ ਲਿਿਖਆ ਸੀ। ਸਟੈਲਨਬੋਸ਼ ਯੂਨੀਵਰਸਿਟੀ ‘ਚ ਪ੍ਰੋਫੈਸਰ ਓਲੀਵੀਰਾ ਕੰਮ ਕਰਦੇ ਹਨ। ਯੂਨੀਵਰਸਿਟੀ ਦੇ ਬੁਲਾਰੇ ਮਾਰਟਿਨ ਵਿਲਜੋਏਨ ਨੇ ਕਿਹਾ ਕਿ ਇਹ ਬਹੁਤ ਜਿਆਦਾ ਨਿੰਦਣਯੋਗ ਹੈ ਕਿ ਵਿਿਗਆਨੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।